ਸਾਹਿਤ ਅਤੇ ਕਲਾਵਾਂ ਦੀ ਭੂਮਿਕਾ ਬਾਰੇ ਸਮਾਗਮ
05:23 AM Apr 16, 2025 IST
ਬਰਨਾਲਾ: ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਵੱਲੋਂ ਸਥਾਨਕ ਸ੍ਰੀ ਮਹਾਸ਼ਕਤੀ ਕਲਾ ਮੰਚ ਵਿਖੇ 'ਅੱਜ ਦੇ ਦੌਰ ਵਿਚ ਸਾਹਿਤ ਅਤੇ ਕਲਾਵਾਂ ਦੀ ਭੂਮਿਕਾ' ਬਾਰੇ ਸਮਾਗਮ ਕਰਵਾਇਆ ਗਿਆ।
ਮੁੱਖ ਵਕਤਾ ਵਜੋਂ ਸੰਬੋਧਨ ਕਰਦਿਆਂ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਸਾਹਿਤ ਅਤੇ ਕਲਾ ਹਮੇਸ਼ਾ ਹੀ ਸੱਤਿਅਮ, ਸ਼ਿਵਮ ਅਤੇ ਸੁੰਦਰ ਦੀ ਧਾਰਨੀ ਰਹੇ ਹਨ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਸੁਰਜੀਤ ਜੱਜ ਨੇ ਕਿਹਾ ਕਿ ਭਾਵੇਂ ਸਾਹਿਤ ਅਤੇ ਕਲਾ ਦੇ ਮਾਧਿਅਮ ਦੁਆਰਾ ਸਮਾਜ ਵਿਚ ਹੋ ਰਹੀਆਂ ਤਬਦੀਲੀਆਂ ਪ੍ਰਤੱਖ ਰੂਪ ਵਿੱਚ ਨਜ਼ਰ ਨਹੀਂ ਆਉਂਦੀਆਂ ਪਰ ਇਹਨਾਂ ਦਾ ਅਸਰ ਲੰਮੇ ਸਮੇਂ ਤੋਂ ਬਾਅਦ ਦਿਖਾਈ ਦਿੰਦਾ ਹੈ। ਇਸ ਮੌਕੇ ਇਕਬਾਲ ਕੌਰ ਉਦਾਸੀ, ਜਗਜੀਤ ਕੌਰ ਢਿਲਵਾਂ, ਰਜਿੰਦਰ ਸ਼ੌਕੀ, ਜਗਤਾਰ ਜਜ਼ੀਰਾ, ਲਛਮਣ ਦਾਸ ਮੁਸਾਫ਼ਿਰ, ਬਲਦੇਵ ਮੰਡੇਰ, ਲਖਵਿੰਦਰ ਸਿੰਘ ਠੀਕਰੀਵਾਲਾ ਆਦਿ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਵੀ ਕੀਤਾ। -ਖੇਤਰੀ ਪ੍ਰਤੀਨਿਧ
Advertisement
Advertisement
Advertisement