ਸ਼ਤਰੰਜ: ਪ੍ਰਗਨਾਨੰਦਾ ਨੇ ਡੂਡਾ ਨਾਲ ਡਰਾਅ ਖੇਡਿਆ
05:42 AM May 15, 2025 IST
ਬੁਕਾਰੈਸਟ: ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਪੋਲੈਂਡ ਦੇ ਡੂਡਾ ਜਾਨ ਕ੍ਰਿਸਟੋਫ ਨਾਲ ਡਰਾਅ ਖੇਡ ਕੇ ਸੁਪਰਬੇੱਟ ਸ਼ਤਰੰਜ ਕਲਾਸਿਕ ਦੇ ਛੇਵੇਂ ਗੇੜ ਤੋਂ ਬਾਅਦ ਲੀਡ ਲੈਣ ਲਈ ਹੈ, ਜਦਕਿ ਉਸ ਦਾ ਹਮਵਤਨ ਡੀ ਗੁਕੇਸ਼ ਨੂੰ ਫਰਾਂਸ ਦੇ ਅਲੀਰੇਜ਼ਾ ਫਿਰੋਜ਼ਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇੰਗਲਿਸ਼ ਓਪਨਿੰਗ ਵਿੱਚ ਕਾਲੇ ਮੋਹਰਿਆਂ ਨਾਲ ਖੇਡਦਿਆਂ ਡੂਡਾ ਨੇ ਪ੍ਰਗਨਾਨੰਦਾ ਨੂੰ ਸ਼ੁਰੂ ਵਿੱਚ ਥੋੜ੍ਹਾ ਪਰੇਸ਼ਾਨ ਕੀਤਾ ਪਰ ਬਾਅਦ ਵਿੱਚ ਭਾਰਤੀ ਗਰੈਂਡਮਾਸਟਰ ਨੇ ਲਾਅ ਹਾਸਲ ਕਰ ਲਈ। ਇਸ ਹਾਰ ਤੋਂ ਬਾਅਦ ਗੁਕੇਸ਼ ਲਾਈਵ ਰੈਂਕਿੰਗ ਵਿੱਚ ਪੰਜਵੇਂ ਸਥਾਨ ’ਤੇ ਖਿਸਕ ਗਿਆ ਹੈ। -ਪੀਟੀਆਈ
Advertisement
Advertisement