ਸਮਝੌਤਾ ਕਰਨ ਆਈਆਂ ਦੋ ਧਿਰਾਂ ਵਿਚਾਲੇ ਮੁੜ ਝਗੜਾ; 25 ਖ਼ਿਲਾਫ਼ ਕੇਸ
05:23 AM Mar 29, 2025 IST
ਪੱਤਰ ਪ੍ਰੇਰਕ
ਤਰਨ ਤਾਰਨ, 28 ਮਾਰਚ
ਥਾਣਾ ਭਿਖੀਵਿੰਡ ਅਧੀਨ ਆਉਂਦੇ ਪਿੰਡ ਸਾਂਧਰਾਂ ਵਿੱਚ ਕੁਝ ਦਿਨ ਪਹਿਲਾਂ ਦੋ ਧਿਰਾਂ ਵਿਚਾਲੇ ਹੋਈ ਲੜਾਈ ਮਗਰੋਂ ਪਿੰਡ ਵਿੱਚ ਤਣਾਅ ਪੈਦਾ ਹੋਣ ’ਤੇ ਪੁਲੀਸ ਨੇ ਦੋਹਾਂ ਧਿਰਾਂ ਦੇ ਦੋ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਏਐੱਸਆਈ ਕੁਲਵਿੰਦਰ ਪਾਲ ਨੇ ਅੱਜ ਇੱਥੇ ਦੱਸਿਆ ਕਿ ਜਗਦੀਪ ਸਿੰਘ, ਹਰਪਾਲ ਸਿੰਘ, ਅਰਮਾਨਦੀਪ ਸਿੰਘ ਅਤੇ 10 ਹੋਰ ਵਿਅਕਤੀ ਆਪਣੇ ਵਿਰੋਧੀ ਬਿੱਟੂ, ਸ਼ੇਰਾ, ਸੰਦੀਪ ਸਿੰਘ, ਜੋਬਨ ਅਤੇ ਹੋਰਾਂ ਨਾਲ ਪਹਿਲਾਂ ਤੋਂ ਚੱਲਦੇ ਆ ਰਹ ੇ ਝਗੜੇ ਸਬੰਧੀ ਸਮਝੌਤਾ ਕਰਨ ਲਈ ਇਕੱਠੇ ਹੋਏ ਸਨ ਪਰ ਇਸ ਦੌਰਾਨ ਉਨ੍ਹਾਂ ਵਿਚਾਲੇ ਲੜਾਈ ਵਧ ਗਈ ਅਤੇ ਦੋਵਾਂ ਧਿਰਾਂ ਇੱਕ-ਦੂਜੇ ’ਤੇ ਡਾਂਗਾਂ ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ| ਇਸ ਸਬੰਧੀ ਪੁਲੀਸ ਨੇ 25 ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement