ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੜਕ ਹਾਦਸੇ ’ਚ ਪੰਜ ਸਾਲਾ ਬੱਚੀ ਦੀ ਮੌਤ, ਪਿਤਾ ਜ਼ਖ਼ਮੀ

05:51 AM May 09, 2025 IST
featuredImage featuredImage

ਕਰਮਜੀਤ ਸਿੰਘ ਚਿੱਲਾ
ਬਨੂੜ, 7 ਮਈ
ਇੱਥੋਂ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ’ਤੇ ਪਿੰਡ ਫ਼ੌਜੀ ਕਲੋਨੀ ਨੇੜੇ ਹਾਦਸੇ ’ਚ ਪੰਜ ਸਾਲਾ ਬੱਚੀ ਦੀ ਮੌਤ ਹੋ ਗਈ ਜਦੋਂਕਿ ਉਸ ਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਹਰਗੁਣ ਮਿਨਰਲ ਵਾਟਰ ਦੇ ਨਾਮ ’ਤੇ ਹੋਲਸੇਲ ਦੀ ਦੁਕਾਨ ਚਲਾਉਂਦਾ ਹੈ। ਅੱਜ ਚਾਰ ਵਜੇ ਦੇ ਕਰੀਬ ਨਰੇਸ਼ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਐਕਟਿਵਾ ’ਤੇ ਪਾਣੀ ਦੀ ਸਪਲਾਈ ਦੇਣ ਫ਼ੌਜੀ ਕਲੋਨੀ ਨੇੜੇ ਗਿਆ ਸੀ। ਉਸ ਨਾਲ ਉਸ ਦੀ ਧੀ ਹਰਗੁਣ ਵੀ ਚਲੀ ਗਈ। ਨਰੇਸ਼ ਜਦੋਂ ਪਾਣੀ ਦੀ ਸਪਲਾਈ ਦੇਣ ਜਾ ਰਿਹਾ ਸੀ ਤਾਂ ਪਿੱਛੋਂ ਆ ਰਹੇ ਹਾਈਡਰਾ ਮਸ਼ੀਨ ਦੇ ਚਾਲਕ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਦੋਵੇਂ ਪਿਓ-ਧੀ ਸੜਕ ’ਤੇ ਡਿੱਗ ਪਏ ਤੇ ਮਸ਼ੀਨ ਦੇ ਟਾਇਰ ਬੱਚੀ ਹਰਗੁਣ ਦੇ ਉਪਰੋਂ ਦੀ ਲੰਘ ਗਏ। ਇਸ ਦੌਰਾਨ ਨਰੇਸ਼ ਦੀਆਂ ਲੱਤਾਂ ਵੀ ਟਾਇਰ ਹੇਠ ਆ ਗਈਆਂ। ਦੋਵਾਂ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਬੱਚੀ ਹਰਗੁਣ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਨਰੇਸ਼ ਕੁਮਾਰ ਜ਼ੇਰੇ ਇਲਾਜ ਹੈ। ਹਰਗੁਣ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ। ਉਹ ਯੂਕੇਜੀ ਵਿੱਚ ਪੜ੍ਹ ਰਹੀ ਸੀ। ਥਾਣਾ ਬਨੂੜ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਜਾਂਚ ਅਧਿਕਾਰੀ ਨੂੰ ਘਟਨਾ ਸਥਾਨ ’ਤੇ ਭੇਜ ਦਿੱਤਾ ਗਿਆ ਹੈ ਦੋਵਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Advertisement

Advertisement