ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ
07:25 AM Apr 18, 2025 IST
ਪੱਤਰ ਪ੍ਰੇਰਕ
ਕਰਤਾਰਪੁਰ, 17 ਅਪਰੈਲ
ਇਥੇ ਜਲੰਧਰ-ਨਕੋਦਰ ਸੜਕ ’ਤੇ ਪਿੰਡ ਬਾਦਸ਼ਾਹਪੁਰ ਨਜ਼ਦੀਕ ਹਾਦਸੇ ’ਚ ਪਤੀ-ਪਤਨੀ ਦੀ ਮੌਤ ਹੋ ਗਈ। ਦੋਵੇਂ ਜੀਅ ਮੋਟਰਸਾਈਕਲ ’ਤੇ ਨਕੋਦਰ ਧਾਰਮਿਕ ਡੇਰੇ ’ਚ ਮੱਥਾ ਟੇਕਣ ਲਈ ਜਾ ਰਹੇ ਸਨ। ਇਸੇ ਦੌਰਾਨ ਅਣਪਛਾਤੇ ਵਾਹਨ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕਾਂ ਦੀ ਪਛਾਣ ਸੁਨੀਲ ਗੁਪਤਾ ਤੇ ਰਵੀਨਾ ਗੁਪਤਾ ਵਜੋਂ ਹੋਈ ਹੈ, ਜੋ ਪ੍ਰੀਤ ਨਗਰ, ਸੋਡਲ ਰੋਡ ਦੇ ਰਹਿਣ ਵਾਲੇ ਸਨ। ਸੜਕ ਸੁਰੱਖਿਆ ਫੋਰਸ ਦੀ ਟੀਮ ਜਦੋਂ ਗੰਭੀਰ ਜ਼ਖ਼ਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਲਿਜਾ ਰਹੀ ਸੀ ਤਾਂ ਰਸਤੇ ’ਚ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ। ਥਾਣਾ ਲਾਂਬੜਾ ਦੇ ਮੁਖੀ ਪੰਕਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸੁਨੀਲ ਗੁਪਤਾ ਦੇ ਭਰਾ ਰਜਨੀਸ਼ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।
Advertisement
Advertisement