ਸ਼ੇਅਰ ਬਾਜ਼ਾਰ ’ਚ ਰਲਿਆ-ਮਿਲਿਆ ਰੁਝਾਨ ਰਿਹਾ
ਮੁੰਬਈ: ਬਜਟ ਦਾ ਜਿਵੇਂ ਹੀ ਖੁਮਾਰ ਉਤਰਿਆ ਤਾਂ ਸੈਂਸੈਕਸ ਅਤੇ ਨਿਫਟੀ ‘ਚ ਆਇਆ ਉਛਾਲ ਵੀ ਹੌਲੀ-ਹੌਲੀ ਘੱਟ ਗਿਆ। ਅਮਰੀਕਾ ‘ਚ ਫੈੱਡ ਵੱਲੋਂ ਵਿਆਜ ਦਰਾਂ ਵਧਾਉਣ ਦੇ ਫ਼ੈਸਲੇ ਤੋਂ ਪਹਿਲਾਂ ਨਿਵੇਸ਼ਕਾਂ ਨੇ ਮੁਨਾਫ਼ਾ ਵਸੂਲੀ ਕੀਤੀ। ਤੀਹ ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 158.18 ਅੰਕ ਚੜ੍ਹ ਕੇ 59,708.08 ਫ਼ੀਸਦ ‘ਤੇ ਬੰਦ ਹੋਇਆ। ਪਹਿਲਾਂ ਸੈਂਸੈਕਸ 1223.54 ਅੰਕਾਂ ਦੇ ਵਾਧੇ ਨਾਲ 60773.44 ‘ਤੇ ਪਹੁੰਚ ਗਿਆ ਸੀ। ਉਧਰ ਐੱਨਐੱਸਈ ਨਿਫਟੀ 45.85 ਅੰਕ ਡਿੱਗ ਕੇ 17,616.30 ‘ਤੇ ਬੰਦ ਹੋਇਆ। ਆਈਟੀਸੀ, ਟਾਟਾ ਸਟੀਲ, ਆਈਸੀਆਈਸੀਆਈ ਬੈਂਕ, ਟੀਸੀਐੱਸ, ਐੱਚਡੀਐੱਫਸੀ, ਐੱਚਡੀਐੱਫਸੀ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ ਹਰੇ ਨਿਸ਼ਾਨ ‘ਚ ਬੰਦ ਹੋਏ। ਦੂਜੇ ਪਾਸੇ ਬਜਾਜ ਫਿਨਸਰਵ, ਐੱਸਬੀਆਈ, ਇੰਡਸਇੰਡ ਬੈਂਕ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ ਡਿੱਗੇ। ਉਧਰ ਆਲਮੀ ਬਾਜ਼ਾਰਾਂ ‘ਚ ਵੀ ਹਾਂ-ਪੱਖੀ ਰੁਝਾਨ ਦੇਖਿਆ ਗਿਆ। ਏਸ਼ੀਆ ‘ਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਦੇ ਬਾਜ਼ਾਰ ਹਰੇ ਰੰਗ ‘ਚ ਬੰਦ ਹੋਏ। ਅਮਰੀਕਾ ‘ਚ ਮੰਗਲਵਾਰ ਨੂੰ ਬਾਜ਼ਾਰ ਵਾਧੇ ‘ਚ ਬੰਦ ਹੋਏ ਸਨ। -ਪੀਟੀਆਈ