ਵਿੱਟਲ ਬਣੇ ਜੀਐੱਸਐੱਮਏ ਕਾਰਜਕਾਰੀ ਚੇਅਰਮੈਨ
04:37 AM Feb 05, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਫਰਵਰੀ
ਭਾਰਤੀ ਏਅਰਟੈੱਲ ਦੇ ਵਾਈਸ ਚੇਅਰਮੈਨ ਅਤੇ ਐੱਮਡੀ ਗੋਪਾਲ ਵਿੱਟਲ ਨੂੰ ਜੀਐੱਸਐੱਮਏ ਬੋਰਡ ਦਾ ਕਾਰਜਕਾਰੀ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਟੈਲੀਫੋਨਿਕਾ ਦੇ ਚੇਅਰਮੈਨ ਅਤੇ ਸੀਈਓ, ਜੋਸ ਮਾਰੀਆ ਅਲਵਾਰੇਸ-ਪੈਲੇਟ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹੋਈ ਹੈ। ਹਾਲ ਹੀ ਵਿੱਚ ਗੋਪਾਲ ਵਿੱਟਲ ਨੂੰ ਦੂਜੀ ਵਾਰ ਜੀਐੱੱਸਐੱਮਏ ਬੋਰਡ ਦਾ ਡਿਪਟੀ ਚੇਅਰ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਉਹ 2019-2020 ਦੌਰਾਨ ਬੋਰਡ ਦੇ ਅਹਿਮ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਕੋਲ ਦੂਰਸੰਚਾਰ ਖੇਤਰ ਵਿੱਚ ਡੂੰਘਾ ਤਜਰਬਾ ਹੈ। ਜ਼ਿਕਰਯੋਗ ਹੈ ਕਿ ਜੀਐੱਸਐੱਮਏ ਦੂਰਸੰਚਾਰ ਉਦਯੋਗ ਦੀ ਇੱਕ ਗਲੋਬਲ ਸੰਸਥਾ ਹੈ, ਜੋ 1100 ਤੋਂ ਵੱਧ ਕੰਪਨੀਆਂ ਦੀ ਨੁਮਾਇੰਦਗੀ ਕਰਦੀ ਹੈ।
Advertisement
Advertisement