ਵਿਸ਼ਵਕਰਮਾ ਸਭਾ ਪਲਸੌਰਾ ਦਾ ਆਮ ਇਜਲਾਸ
05:48 AM May 06, 2025 IST
ਚੰਡੀਗੜ੍ਹ: ਸ੍ਰੀ ਵਿਸ਼ਵਕਰਮਾ ਸਭਾ ਪਲਸੌਰਾ ਦਾ ਜਨਰਲ ਇਜਲਾਸ ਦਿਲਬਾਗ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ। ਇਸ ਦੌਰਾਨ ਵਿਛੋੜਾ ਦੇ ਗਏ ਸਭਾ ਦੇ ਸਾਬਕਾ ਪ੍ਰਧਾਨ ਗਿਆਨ ਸਿੰਘ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਜਲਾਸ ਵਿੱਚ ਮੁੱਖ ਮਹਿਮਾਨ ਵਜੋਂ ਅਮਰਜੀਤ ਸਿੰਘ, ਵਿਸ਼ੇਸ਼ ਮਹਿਮਾਨ ਵਜੋਂ ਬਲਦੇਵ ਕਲਸੀ ਅਤੇ ਕਰਮ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਮੀਤ ਪ੍ਰਧਾਨ ਭਜਨ ਲਾਲ, ਮੁਲਖ ਰਾਜ, ਚੰਨਣ ਰਾਮ, ਸੁਰਜੀਤ ਰਾਮ, ਕੁਲਵੰਤ ਸਿੰਘ, ਅਸੋਕ ਕੁਮਰ, ਓਮ ਪ੍ਰਕਾਸ਼ ਅਤੇ ਜਸਵਿੰਦਰ ਕੁਮਾਰ ਸਭਾ ਦੇ ਮੈਂਬਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement