ਵਿਧਾਇਕ ਵੱਲੋਂ 5 ਸਕੂਲਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ
ਨਿੱਜੀ ਪੱਤਰ ਪ੍ਰੇਰਕ
ਅਹਿਮਦਗੜ੍ਹ, 17 ਅਪਰੈਲ
ਹਲਕਾ ਅਮਰਗੜ੍ਹ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਰਜਾ ਨੇ ਅੱਜ ਪਿੰਡ ਜੰਡਾਲੀ ਖੁਰਦ, ਜੰਡਾਲੀ ਕਲਾਂ ਮੁਹੱਲਾ ਅਮਰਪੁਰਾ, ਦਹਿਲੀਜ ਖੁਰਦ ਵਿੱਚ 66 ਲੱਖ 50 ਹਜਾਰ ਤੋਂ ਵਧੇਰੇ ਦੇ ਵਿਕਾਸ ਕਾਰਜ ਪ੍ਰਾਜੈਕਟਾਂ ਦੇ ਉਦਘਾਟਨ ਕੀਤੇ।
ਇਸ ਮੌਕੇ ਵਿਧਾਇਕ ਨੇ ਕਿਹਾ ਕਿ ਸਕਰਾਰੀ ਹਾਈ ਸਕੂਲ ਜੰਡਾਲੀ ਖੁਰਦ ਵਿੱਚ 12 ਲੱਖ 40 ਹਜ਼ਾਰ ਰੁਪਏ ਦੀ ਲਾਗਤ ਨਾਲ ਨਵੀਂ ਸਾਇੰਸ ਲੈਬ ਅਤੇ ਪਖਾਨਿਆਂ ਦਾ ਨਵੀਨੀਕਰਨ, ਸਰਕਾਰੀ ਪ੍ਰਾਇਮਰੀ ਸਕੂਲ ਜੰਡਾਲੀ ਕਲ੍ਹਾਂ ਵਿੱਚ ਕਰੀਬ 18 ਲੱਖ ਰੁਪਏ ਦੀ ਲਾਗਤ ਨਾਲ ਕਮਰਿਆਂ ,ਪਖਾਨਿਆਂ ਦਾ ਨਵੀਨੀਕਰਨ,ਸਰਕਾਰੀ ਪ੍ਰਾਇਮਰੀ ਸਕੂਲ ਅਮਰਪੁਰਾ ਵਿੱਚ ਕਰੀਬ 11 ਲੱਖ 66 ਹਜਾਰ ਰੁਪਏ ਦੀ ਲਾਗਤ ਨਾਲ ਕਮਰਿਆਂ,ਪਖਾਨਿਆਂ ਦਾ ਨਵੀਨੀਕਰਨ ਅਤੇ ਇੱਕ ਨਵੇ ਕਮਰੇ ਦੀ ਉਸਾਰੀ ਅਤੇ ਸਰਕਾਰੀ ਹਾਈ ਸਕੂਲ ਅਹਿਮਦਗੜ੍ਹ ਵਿਖੇ ਕਰੀਬ 15 ਲੱਖ ਰੁਪਏ ਦੀ ਲਾਗਤ ਕਮਰੇ ਦੀ ਉਸਾਰੀ ਅਤੇ ਸਕੂਲ ਦਾ ਨਵੀਨੀਕਰਨ ਦੇ ਕੰਮਾਂ ਦਾ ਉਦਾਘਟਨ ਕਰਨ ਉਪਰੰਤ ਵਿਦਿਆਰਥੀਆਂ ਨੂੰ ਅਰਪਨ ਕੀਤੇ ਹਨ ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੁੰ ਚੰਗੀ ਸਿੱਖਿਆ ਤੇ ਚੰਗੀ ਸੇਧ ਦੇਣਾ ਹੀ ਪੰਜਾਬ ਸਿਖਿਆ ਕ੍ਰਾਂਤੀ ਪ੍ਰਾਜੈਕਟ ਦਾ ਅਸਲ ਉਦੇਸ਼ ਹੈ। ਉਨ੍ਹਾਂ ਅਧਿਆਪਕਾਂ ਦੇ ਮਾਪਿਆ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਪੜ੍ਹਨ ਯੋਗ ਮਾਹੌਲ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਅੰਦਰ ਸਿੱਖਿਆਂ ਨੂੰ ਮਜਬੂਤ ਕਰਨ ਲਈ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਉਥੇ ਅਧਿਆਪਕਾਂ ਨੂੰ ਅਜੋਕੇ ਯੁਗ ਵਿਚ ਬਾਹਰਲੇ ਦੇਸ਼ਾਂ ਤੋਂ ਸਿਖਲਾਈ ਵੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਹੋਰ ਵੱਖ-ਵੱਖ ਅਦਾਰਿਆਂ ਵਿਚ ਕੁੱਲ 56 ਹਜਾਰ ਤੋਂ ਵਧੇਰੇ ਸਟਾਫ ਦੀ ਭਰਤੀ ਕੀਤੀ ਗਈ ਹੈ।