ਵਿਧਾਇਕ ਵੱਲੋਂ ਭਗਵਾਨ ਪਰਸ਼ੂਰਾਮ ਚੌਕ ਦਾ ਉਦਘਾਟਨ
06:40 AM May 01, 2025 IST
ਦਸੂਹਾ: ਇਥੇ ਭਗਵਾਨ ਪਰਸ਼ੂਰਾਮ ਜੈਅੰਤੀ ਮੌਕੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਵੱਲੋਂ ਜੀਟੀ ਰੋਡ ਨੇੜੇ ਨਵੇਂ ਬਣੇ ਭਗਵਾਨ ਪਰਸ਼ੂਰਾਮ ਚੌਕ ਦਾ ਉਦਘਾਟਨ ਕੀਤਾ ਗਿਆ। ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਘੁੰਮਣ ਨੇ ਕਿਹਾ ਕਿ ਇਸ ਚੌਕ ਦੀ ਸਥਾਪਨਾ ਨਾਲ ਨੌਜਵਾਨ ਪੀੜ੍ਹੀ ਉਨ੍ਹਾਂ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋਵੇਗੀ। ਮਗਰੋਂ ਬ੍ਰਾਹਮਣ ਸਭਾ ਦੇ ਪ੍ਰਧਾਨ ਮਾ. ਸੋਹਣ ਲਾਲ ਪ੍ਰਾਸ਼ਰ ਦੀ ਅਗਵਾਈ ਹੇਠ ਭਗਵਾਨ ਪਰਸ਼ੂਰਾਮ ਮੰਦਰ ਵਿੱਚ ਕਰਵਾਏ ਧਾਰਮਿਕ ਸਮਾਗਮ ’ਚ ਵਿਧਾਇਕ ਘੁੰਮਣ ਨੇ ਭਗਵਾਨ ਪਰਸ਼ੂਰਾਮ ਜੈਅੰਤੀ ਦੀਆਂ ਹਲਕਾ ਨਿਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਬਾਬਾ ਲਾਲ ਦਿਆਲ ਸ਼ਕਤੀਪੀਠ ਤੋਂ ਰਮੇਸ਼ ਦਾਸ ਸਾਸ਼ਤਰੀ, ਸਵਾਮੀ ਸ਼ਬਦ ਪ੍ਰੇਮਾਨੰਦ, ਚੰਦਨ ਕੋਂਸਲ, ਬਾਊ ਅਰੁਣ ਸ਼ਰਮਾ, ਦਸੂਹਾ ਕੌਂਸਲ ਮੀਤ ਪ੍ਰਧਾਨ ਅਮਰਪ੍ਰੀਤ ਸੋਨੂੰ ਖਾਲਸਾ, ਵਿਜੈ ਸ਼ਰਮਾ, ਕੌਂਸਲਰ ਚੰਦਰ ਸ਼ੇਖਰ, ਪਿੰਕੀ ਠੇਕੇਦਾਰ, ਕੌਂਸਲਰ ਸੰਤੋਖ ਤੋਖੀ, ਧਰਮਪਾਲ ਸਲਗੋਤਰਾ ਨੇ ਸ਼ਮੂਲੀਅਤ ਕੀਤੀ। -ਪੱਤਰ ਪ੍ਰੇਰਕ
Advertisement
Advertisement