ਵਿਆਹੁਤਾ ਦੀ ਮੌਤ ਦੇ ਮਾਮਲੇ ’ਚ ਸਹਰੇ ਪਰਿਵਾਰ ਖ਼ਿਲਾਫ਼ ਕੇਸ ਦਰਜ
04:56 AM Apr 25, 2025 IST
ਸਰਬਜੀਤ ਸਿੰਘ ਭੰਗੂ
Advertisement
ਸਨੌਰ, 24 ਅਪਰੈਲ
ਥਾਣਾ ਸਨੌਰ ਦੇ ਅਧੀਨ ਪੈਂਦੇ ਸਰਕੜਾ ਫਾਰਮ ਵਿਖੇ ਵਿਆਹੀ ਗਈ ਸ਼ੁਤਰਾਣਾ ਦੀ ਵਸਨੀਕ 20 ਸਾਲਾ ਪ੍ਰੀਤੀ ਰਾਣੀ ਕਥਿਤ ਰੂਪ ’ਚ ਦਹੇਜ ਦੀ ਬਲੀ ਚੜ੍ਹ ਗਈ ਜਿਸ ਨੂੰ ਲੈ ਕੇ ਮ੍ਰਿਤਕਾ ਦੀ ਮਾਤਾ ਇੰਦਰੋ ਦੇਵੀ ਪਤਨੀ ਸੁਰਜੀਤ ਰਾਮ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਨੌਰ ਵਿਖੇ ਮ੍ਰਿਤਕਾ ਦੇ ਪਤੀ ਸਮੇਤ ਕਈ ਹੋਰਨਾਂ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਪ੍ਰੀਤੀ ਤਿੰਨ ਕੁ ਮਹੀਨੇ ਦੇ ਪੁੱਤ ਦੀ ਮਾਂ ਸੀ। ਥਾਣਾ ਸਨੌਰ ਦੇ ਐਸ.ਐਚ.ਓ ਇੰਸਪੈਕਟਰ ਕੁਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਮ੍ਰਿਤਕਾ ਦੇ ਪਤੀ ਮੇਜਰ ਸਿੰਘ ਤੇ ਪਤੀ ਦੇ ਭਰਾ ਰਾਣੂ ਪੁੱਤਰ ਵਜੀਰ ਸਿੰਘ ਵਾਸੀਆਨ ਸਰਕੜਾ ਫਾਰਮ ਸਮੇਤ ਹਰਿਆਣਾ ’ਚ ਵਿਆਹੀਆਂ ਪ੍ਰੀਤੀ ਦੀਆਂ ਦੋ ਨਣਦਾਂ ਤੇ ਉਨ੍ਹਾਂ ਦੇ ਪਤੀਆਂ ਨਰੇਸ਼ ਕੁਮਾਰ ਤੇ ਰਾਜਿੰਦਰ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
Advertisement
Advertisement