ਚੇਅਰਮੈਨ ਹਰਚੰਦ ਬਰਸਟ ਦਾ ਸਨਮਾਨ
05:09 AM May 02, 2025 IST
ਡਕਾਲਾ: ਮਾਰਕੀਟ ਕਮੇਟੀ ਡਕਾਲਾ ਦੇ ਨਵ-ਨਿਯੁਕਤ ਚੇਅਰਮੈਨ ਹਨੀ ਮਾਹਲੀ ਵੱਲੋਂ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਰੱਖਵਾਏ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਚੜ੍ਹਦੀਕਲਾ ਦੀ ਅਰਦਾਸ ਕੀਤੀ ਗਈ। ਸਮਾਗਮ ਵਿੱਚ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਸ਼ਾਮਲ ਹੋਏ| ਉਨ੍ਹਾਂ ਮੰਡੀਕਰਨ ਬੋਰਡ ਵੱਲੋਂ ਪਿੰਡਾਂ ਲਈ ਆਰੰਭੀਆਂ ਵਿਕਾਸ ਸਕੀਮਾਂ ਸਬੰਧੀ ਵਿਸਥਾਰ ’ਚ ਚਾਨਣਾ ਪਾਇਆ| ਇਸ ਮੌਕੇ ਮਾਰਕੀਟ ਕਮੇਟੀ ਡਕਾਲਾ ਦੇ ਚੇਅਰਮੈਨ ਹਨੀ ਮਾਹਲਾ ਤੇ ਹੋਰ ਆਗੂਆਂ ਵੱਲੋਂ ਬਰਸਟ ਦਾ ਸਨਮਾਨ ਵੀ ਕੀਤਾ ਗਿਆ| ਸਮਾਗਮ ’ਚ ਜ਼ਿਲ੍ਹਾ ਮੰਡੀ ਅਫਸਰ ਮੰਦੀਪ ਸਿੰਘ, ਸਕੱਤਰ ਭਰਪੂਰ ਸਿੰਘ, ਹਰਿੰਦਰ ਸਿੰਘ ਧਬਲਾਨ, ਸ਼ਾਮ ਲਾਲ ਦੱਤ, ਦਰਸ਼ਨ ਸਿੰੰਘ ਤੇ ਬਲਕਾਰ ਸਿੰਘ ਡਕਾਲਾ ਆਦਿ ਮੌਜੂਦ ਸਨ| -ਪੱਤਰ ਪ੍ਰੇਰਕ
Advertisement
Advertisement