ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
01:32 PM Feb 06, 2023 IST
ਪਠਾਨਕੋਟ: ਖੱਤਰੀ ਸਭਾ ਪਠਾਨਕੋਟ ਵੱਲੋਂ ਪ੍ਰਧਾਨ ਰਾਜੇਸ਼ ਪੁਰੀ ਦੀ ਅਗਵਾਈ ਵਿੱਚ 167ਵਾਂ ਰਾਸ਼ਨ ਵੰਡ ਅਤੇ ਸਨਮਾਨ ਸਮਾਗਮ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰੋਹਿਤ ਸਿਆਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਸਭਾ ਦੇ ਸਰਪ੍ਰਸਤ ਸਤੀਸ਼ ਮਹਿੰਦਰੂ, ਚੇਅਰਮੈਨ ਰਾਮਪਾਲ ਭੰਡਾਰੀ, ਸਰਪ੍ਰਸਤ ਅਸ਼ੋਕ ਵਡੈਹਰਾ, ਜ਼ਿਲ੍ਹਾ ਚੇਅਰਮੈਨ ਵਿਜੇ ਪਾਸੀ, ਜ਼ਿਲ੍ਹਾ ਪ੍ਰਧਾਨ ਆਦੇਸ਼ ਸਿਆਲ, ਜਗਦੀਸ਼ ਕੋਹਲੀ, ਪੀਆਰ ਪਾਸੀ, ਪੁਨੀਤ ਓਹਰੀ, ਪੰਕਜ ਤੁਲੀ, ਚੰਦਨ ਮਹਿੰਦਰੂ, ਰਾਕੇਸ਼ ਖੰਨਾ, ਸੌਰਭ ਬਹਿਲ ਵੀ ਹਾਜ਼ਰ ਹੋਏ। ਇਸ ਮੌਕੇ 48 ਲੋੜਵੰਦ ਪਰਿਵਾਰਾਂ ਲਈ ਮਹੀਨੇ ਭਰ ਦਾ ਰਾਸ਼ਨ ਜਾਰੀ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement