ਲੁਧਿਆਣਾ ’ਚ ਦੋ ਫੈਕਟਰੀਆਂ ਨੂੰ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ
08:32 PM Feb 03, 2023 IST
ਨਿਖਿਲ ਭਾਰਦਵਾਜ
Advertisement
ਲੁਧਿਆਣਾ, 3 ਫਰਵਰੀ
ਇਥੇ ਚੰਡੀਗੜ੍ਹ ਰੋਡ ‘ਤੇ ਜੰਡਿਆਲੀ ਸਥਿਤ ਦੋ ਸਪਿਨਿੰਗ ਮਿੱਲਾਂ ‘ਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਵੱਡੇ ਮਾਲੀ ਨੁਕਸਾਨ ਦਾ ਦਾਅਵਾ ਕੀਤਾ ਗਿਆ ਹੈ। ਲੁਧਿਆਣਾ ਅਤੇ ਸਮਰਾਲਾ ਤੋਂ ਫਾਇਰ ਟੈਂਡਰ ਮੌਕੇ ‘ਤੇ ਪਹੁੰਚ ਗਏ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਕਰਮੀਆਂ ਨੂੰ ਅੱਠ ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਕਪਿਲਾ ਟੈਕਸ ਵਿਖੇ ਤੜਕੇ 3.30 ਵਜੇ ਅੱਗ ਲੱਗ ਗਈ, ਜੋ ਨਾਲ ਲੱਗਦੀ ਫੈਕਟਰੀ ਪਾਰਸ਼ਨਾਥ ਕੌਂਬਰਸ ਅਤੇ ਸਪਿਨਰ ਤੱਕ ਫੈਲ ਗਈ। ਕਪਿਲਾ ਟੈਕਸ ਦੇ ਮਾਲਕ ਗੌਤਮ ਜੈਨ ਨੇ ਦੱਸਿਆ ਕਿ ਰਾਤ ਦੀ ਸ਼ਿਫਟ ਨਾ ਹੋਣ ਕਾਰਨ ਉਨ੍ਹਾਂ ਦੀ ਫੈਕਟਰੀ ਬੰਦ ਸੀ, ਜਦਕਿ ਪਾਰਸ਼ਨਾਥ ਮਿੱਲ ‘ਚ ਰਾਤ ਦੀ ਸ਼ਿਫਟ ਚੱਲ ਰਹੀ ਸੀ। ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਪੈਟਰੋਲੀਅਮ ਪਦਾਰਥ ਹੋਣ ਕਾਰਨ ਅੱਗ ਹੋਰ ਤੇਜ਼ ਹੋ ਗਈ।
Advertisement
Advertisement