ਲਿਫ਼ਟ ਦੇਣ ਦੇ ਬਹਾਨੇ ਵਾਲੀਆਂ ਝਪਟੀਆਂ
05:04 AM Apr 01, 2025 IST
ਪੱਤਰ ਪ੍ਰੇਰਕ
ਟੋਹਾਣਾ, 31 ਮਾਰਚ
ਆਪਨੀ ਧੀ ਨੂੰ ਫਤਿਹਾਬਾਦ ਤੋਂ ਮਿਲਣ ਆਈ 70 ਸਾਲਾ ਬਜੁਰਗ ਔਰਤ ਨੂੰ ਕਾਰ ਵਿੱਚ ਲਿਫ਼ਟ ਦੇਣ ਦੇ ਬਹਾਨੇ ਉਸ ਦੇ ਕੰਨਾਂ ਦੀਆਂ ਵਾਲੀਆਂ ਲੁੱਟ ਲਈਆਂ ਤੇ ਰਸਤੇ ਵਿੱਚ ਉਤਾਰ ਕੇ ਕਾਰ ਚਾਲਕ ਤੇ ਦੋ ਔਰਤਾਂ ਕੁਲਾਂ ਵੱਲ ਫ਼ਰਾਰ ਹੋ ਗਏ। ਪੀੜਤ ਔਰਤ ਦੀ ਸ਼ਿਕਾਇਤ ’ਤੇ ਪੁਲੀਸ ਨੇ ਕਾਰ ਸਵਾਰ ਨੌਸਰਬਾਜ਼ਾਂ ਵਿਰੁੱਧ ਕੇਸ ਦਰਜ ਕੀਤਾ ਹੈ।
ਪੀੜਤ ਔਰਤ ਨੇ ਦੱਸਿਆ ਕਿ ਉਹ ਸ਼ਕਰਪੁਰਾ ਬੱਸ ਅੱਡੇ ਤੇ ਬੱਸ ਦੀ ਇੰਤਜ਼ਾਰ ਕਰ ਰਹੀ ਸੀ। ਇਸ ਦੌਰਾਨ ਕਾਰ ਸਵਾਰਾਂ ਨੇ ਉਸ ਨੂੰ ਕੁਲਾਂ ਪਹੁੰਚਾਉਣ ਲਈ ਬਿਠਾਇਆ ਤੇ ਦੋ ਔਰਤਾਂ ਨੇ ਉਸ ਦਾ ਗਲਾ ਦਬਾਇਆ ਤੇ ਕੰਨਾਂ ਦੀਆਂ ਵਾਲੀਆਂ ਖਿੱਚ ਕੇ ਰਾਹ ਵਿੱਚ ਸੁੱਟ ਕੇ ਫ਼ਰਾਰ ਹੋ ਗਏ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਔਰਤ ਇਸ ਘਟਨਾ ਮਗਰੋਂ ਕਾਫ਼ੀ ਸਹਿਮੀ ਹੋਈ ਨਜ਼ਰ ਆ ਰਹੀ ਸੀ।
Advertisement
Advertisement