ਲਾਵਾਰਸ ਸੂਟਕੇਸ ਮਿਲਣ ਕਾਰਨ ਦਹਿਸ਼ਤ ਫੈਲੀ
05:59 AM Apr 25, 2025 IST
ਖੰਨਾ (ਨਿੱਜੀ ਪੱਤਰ ਪ੍ਰੇਰਕ):
Advertisement
ਇੱਥੇ ਸੰਘਣੀ ਆਬਾਦੀ ਤੇ ਭੀੜ ਵਾਲੇ ਬਾਜ਼ਾਰ ਵਿੱਚ ਉਸ ਸਮੇਂ ਦਹਿਸ਼ਤ ਫ਼ੈਲ ਗਈ, ਜਦੋਂ ਨਗਰ ਕੌਂਸਲ ਵੱਲੋਂ ਬਣਾਏ ਪਖਾਨਿਆਂ ਵਿੱਚੋਂ ਸੂਟਕੇਸ ਮਿਲਿਆ। ਸਫ਼ਾਈ ਸੇਵਕ ਨੇ ਸੂਟਕੇਸ ਦੇਖਦਿਆਂ ਹੀ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਡੀਐੱਸਪੀ ਅੰਮ੍ਰਿਤਪਾਲ ਸਿੰਘ ਭਾਟੀ ਤੇ ਥਾਣਾ ਸਿਟੀ-2 ਦੇ ਐੱਸਐੱਚਓ ਤਰਵਿੰਦਰ ਕੁਮਾਰ ਨੇ ਪੁਲੀਸ ਪਾਰਟੀ ਸਣੇ ਪੁੱਜ ਕੇ ਜਾਇਜ਼ਾ ਲਿਆ। ਇਸ ਦੌਰਾਨ ਡਾਗ ਸਕੁਐਡ ਨੂੰ ਬੁਲਾਇਆ ਗਿਆ। ਟੀਮ ਵੱਲੋਂ ਜਦੋਂ ਸੂਟਕੇਸ ਖੋਲ੍ਹ ਕੇ ਜਾਂਚ ਕੀਤੀ ਗਈ ਤਾਂ ਉਸ ’ਚੋਂ ਸਿਰਫ਼ ਕੱਪੜੇ ਹੀ ਮਿਲੇ। ਇਸ ਵਿੱਚੋਂ ਕੋਈ ਸ਼ਨਾਖ਼ਤੀ ਪੱਤਰ ਜਾਂ ਦਸਤਾਵੇਜ਼ ਨਹੀਂ ਮਿਲਿਆ। ਡੀਐੱਸਪੀ ਭਾਟੀ ਨੇ ਕਿਹਾ ਕਿ ਖੰਨਾ ਪੁਲੀਸ ਸੁਰੱਖਿਆ ਸਬੰਧੀ ਚੌਕਸ ਹੈ। ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਕੋਈ ਵਿਅਕਤੀ ਗ਼ਲਤੀ ਨਾਲ ਆਪਣਾ ਸੂਟਕੇਸ ਭੁੱਲ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਮਸ਼ਕੂਕ ਜਾਂ ਲਾਵਾਰਸ ਵਸਤੂ ਦਿਖਾਈ ਦੇਵੇ ਤਾਂ ਉਸ ਦੀ ਸੂਚਨਾ ਤੁਰੰਤ ਨਜ਼ਦੀਕੀ ਥਾਣੇ ਵਿੱਚ ਦਿੱਤੀ ਜਾਵੇ।
Advertisement
Advertisement