ਰਿਸ਼ਵਤ ਮੰਗਣ ਵਾਲੇ ਦੋ ਅਧਿਕਾਰੀ ਪੁਲੀਸ ਰਿਮਾਂਡ ’ਤੇ ਭੇਜੇ
05:51 AM Mar 27, 2025 IST
ਪੱਤਰ ਪ੍ਰੇਰਕਫਗਵਾੜਾ, 26 ਮਾਰਚ
Advertisement
ਨਗਰ ਨਿਗਮ ਦੇ ਅਧਿਕਾਰੀਆਂ ਪਾਸੋਂ ‘ਸਵੱਛ ਭਾਰਤ ਸਰਵੇ 2024’ ’ਚ ਚੰਗਾ ਰੈੱਕ ਲਗਾਉਣ ਲਈ ਡੇਢ ਲੱਖ ਰੁਪਏ ਦੀ ਰਿਸ਼ਵਤ ਮੰਗਣ ਵਾਲੇ ਦੋ ਅਧਿਕਾਰੀਆਂ ਨੂੰ ਅੱਜ ਸਥਾਨਕ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਵਰਨਣਯੋਗ ਹੈ ਕਿ ਸਵੱਛ ਸਰਵੇਖਣ 2024 ਕਰਨ ਆਈ ਟੀਮ ਦੇ ਦੋ ਅਧਿਕਾਰੀਆਂ ਰਵੀ ਤੇ ਗੁਲਸ਼ਨ ਨੇ ਚੰਗਾ ਰੈਂਕ ਲਗਵਾਉਣ ਲਈ ਰਾਸ਼ੀ ਦੀ ਮੰਗ ਕੀਤੀ ਸੀ। ਇਸ ਮਗਰੋਂ ਅਧਿਕਾਰੀਆਂ ਨੇ ਇਹ ਮਾਮਲਾ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਦੇ ਧਿਆਨ ’ਚ ਲਿਆਂਦਾ ਸੀ, ਜਿਸ ਤੋਂ ਬਾਅਦ ਉਨ੍ਹਾਂ ਪੁਲੀਸ ਨੂੰ ਸੂਚਨਾ ਦਿੱਤੀ ਤੇ ਪੁਲੀਸ ਵੱਲੋਂ ਦੋਵਾਂ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਸੀ।
Advertisement
Advertisement