ਰਾਜਸਥਾਨ ਤੇ ਬੰਗਲੂਰੂ ਵਿਚਾਲੇ ਮੁਕਾਬਲਾ ਅੱਜ
05:00 AM Apr 13, 2025 IST
ਜੈਪੁਰ: ਰਾਜਸਥਾਨ ਰੌਇਲਜ਼ (ਆਰਆਰ) ਅਤੇ ਰੌਇਲ ਚੈਲੰਜਰਜ਼ ਬੰਗਲੂਰੂ (ਆਰਸੀਬੀ) ਦੀਆਂ ਟੀਮਾਂ ਭਲਕੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਜਿੱਤ ਦੀ ਰਾਹ ’ਤੇ ਪਰਤਨਾ ਚਾਹੁਣਗੀਆਂ। ਇਹ ਮੈਚ ਸ਼ਾਮ 3:30 ਵਜੇ ਸ਼ੁਰੂ ਹੋਵੇਗਾ। ਬੰਗਲੂਰੂ ਨੂੰ ਪਿਛਲੇ ਮੈਚ ਵਿੱਚ ਦਿੱਲੀ ਕੈਪੀਟਲਜ਼ (ਡੀਸੀ) ਅਤੇ ਰਾਜਸਥਾਨ ਨੂੰ ਗੁਜਰਾਤ ਟਾਈਟਨਜ਼ (ਜੀਟੀ) ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਉਧਰ ਦਿਨ ਦੇ ਦੂਜੇ ਮੈਚ ਵਿੱਚ ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ (ਐੱਮਆਈ) ਟੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। -ਪੀਟੀਆਈ
Advertisement
Advertisement