ਆਈਪੀਐੱਲ ’ਚ ਅੱਜ ਪੰਜਾਬ ਤੇ ਲਖਨਊ ਵਿਚਾਲੇ ਟੱਕਰ
ਧਰਮਸ਼ਾਲਾ, 3 ਮਈ
ਲਖਨਊ ਸੁਪਰ ਜਾਇੰਟਸ ਦੇ ਕਪਤਾਨ ਰਿਸ਼ਭ ਪੰਤ ਦੀ ਖਰਾਬ ਅਤੇ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਦੀ ਸ਼ਾਨਦਾਰ ਲੈਅ ਕਰਕੇ ਐਤਵਾਰ ਨੂੰ ਦੋਵਾਂ ਟੀਮਾਂ ਵਿਚਾਲੇ ਇੱਥੇ ਖੇਡਿਆ ਜਾਣ ਵਾਲਾ ਆਈਪੀਐੱਲ ਮੈਚ ਦਿਲਚਸਪ ਬਣ ਗਿਆ ਹੈ। ਪੰਜਾਬ ਦਾ ਕਪਤਾਨ ਅਈਅਰ ਹੁਣ ਤੱਕ ਟੂਰਨਾਮੈਂਟ ’ਚ ਚਾਰ ਨੀਮ ਸੈਂਕੜੇ ਲਾ ਚੁੱਕਾ ਹੈ ਅਤੇ ਉਸ ਦੀ ਟੀਮ 10 ਮੈਚਾਂ ’ਚ 13 ਅੰਕਾਂ ਨਾਲ ਅੰਕ ਸੂਚੀ ’ਚ ਚੌਥੇ ਸਥਾਨ ’ਤੇ ਹੈ। ਦੂਜੇ ਪਾਸੇ ਪੰਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। ਉਸ ਨੇ 10 ਮੈਚਾਂ ਵਿੱਚ ਸਿਰਫ਼ 110 ਦੌੜਾਂ ਬਣਾਈਆਂ ਹਨ, ਜਿਸ ਵਿੱਚ ਚੇਨੱਈ ਸੁਪਰ ਕਿੰਗਜ਼ ਖ਼ਿਲਾਫ਼ 63 ਦੌੜਾਂ ਦੀ ਪਾਰੀ ਵੀ ਸ਼ਾਮਲ ਹੈ। ਉਹ ਛੇ ਪਾਰੀਆਂ ਵਿੱਚ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕਿਆ। -ਪੀਟੀਆਈ
ਕੋਲਕਾਤਾ ਤੇ ਰਾਜਸਥਾਨ ਵੀ ਹੋਣਗੇ ਆਹਮੋ-ਸਾਹਮਣੇ
ਕੋਲਕਾਤਾ: ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੀ ਟੀਮ ਐਤਵਾਰ ਨੂੰ ਇੱਥੇ ਆਈਪੀਐੱਲ ਮੈਚ ਵਿੱਚ ਰਾਜਸਥਾਨ ਰੌਇਲਜ਼ ਨਾਲ ਮੁਕਾਬਲੇ ਦੌਰਾਨ ਆਪਣੀਆਂ ਪਲੇਅਆਫ ਦੀਆਂ ਉਮੀਦਾਂ ਕਾਇਮ ਰੱਖਣ ਦਾ ਟੀਚਾ ਰੱਖੇਗੀ। ਕੋਲਕਾਤਾ ਹੁਣ 10 ਮੈਚਾਂ ਵਿੱਚ 9 ਅੰਕਾਂ ਨਾਲ ਸੱਤਵੇਂ ਸਥਾਨ ’ਤੇ ਹੈ ਅਤੇ ਪਲੇਅਆਫ ਵਿੱਚ ਜਾਣ ਲਈ ਉਸ ਲਈ ਲਗਪਗ ਸਾਰੇ ਮੈਚ ਜਿੱਤਣੇ ਬਾਕੀ ਹੈ। ਉਧਰ ਰਾਜਸਥਾਨ ਦੀ ਟੀਮ ਅਧਿਕਾਰਤ ਤੌਰ ’ਤੇ ਪਲੇਅਆਫ ਦੀ ਦੌੜ ’ਚੋਂ ਬਾਹਰ ਹੋ ਗਈ ਹੈ। ਰਾਜਸਥਾਨ ਦੇ 11 ਮੈਚਾਂ ਵਿੱਚ ਸਿਰਫ 6 ਅੰਕ ਹਨ। -ਪੀਟੀਆਈ