ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਕੀ: ਆਸਟਰੇਲੀਆ ਨੇ ਭਾਰਤੀ ਮਹਿਲਾ ਟੀਮ ਨੂੰ 3-2 ਨਾਲ ਹਰਾਇਆ

05:01 AM May 04, 2025 IST
featuredImage featuredImage

ਪਰਥ, 3 ਮਈ
ਭਾਰਤੀ ਸੀਨੀਅਰ ਮਹਿਲਾ ਹਾਕੀ ਟੀਮ ਨੂੰ ਅੱਜ ਆਸਟਰੇਲੀਆ ਖ਼ਿਲਾਫ਼ ਲੜੀ ਦੇ ਲਗਾਤਾਰ ਚੌਥੇ ਮੈਚ ’ਚ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਲਈ ਨਵਨੀਤ ਕੌਰ ਨੇ 35ਵੇਂ ਮਿੰਟ ਅਤੇ ਲਾਲਰੇਮਸਿਆਮੀ ਨੇ 59ਵੇਂ ਮਿੰਟ ਵਿੱਚ, ਜਦਕਿ ਆਸਟਰੇਲੀਆ ਲਈ ਗ੍ਰੇਸ ਸਟੀਵਰਟ ਨੇ ਦੂਜੇ ਮਿੰਟ, ਜੇਡ ਸਮਿਥ ਨੇ 36ਵੇਂ ਮਿੰਟ ਅਤੇ ਗ੍ਰੇਟਾ ਐੱਚ ਨੇ 42ਵੇਂ ਮਿੰਟ ਵਿੱਚ ਗੋਲ ਕੀਤੇ।
ਭਾਰਤ ਨੂੰ ਆਸਟਰੇਲੀਆ ‘ਏ’ ਨੇ 5-3 ਅਤੇ 3-2 ਨਾਲ ਹਰਾਇਆ ਸੀ। ਇਸ ਤੋਂ ਬਾਅਦ ਆਸਟਰੇਲੀਆ ਦੀ ਸੀਨੀਅਰ ਟੀਮ ਨੇ ਪਹਿਲੀ ਮਈ ਨੂੰ ਭਾਰਤੀ ਟੀਮ ਨੂੰ 2-0 ਨਾਲ ਮਾਤ ਦਿੱਤੀ। ਹੁਣ ਲੜੀ ਦਾ ਪੰਜਵਾਂ ਦਾ ਆਖਰੀ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ।
ਅੱਜ ਪਹਿਲੇ ਕੁਆਰਟਰ ਵਿੱਚ ਆਸਟਰੇਲੀਆ ਨੇ ਦੂਜੇ ਮਿੰਟ ’ਚ ਹੀ ਗੋਲ ਕਰਕੇ ਲੀਡ ਲੈ ਲਈ। ਭਾਰਤ ਨੇ ਬਰਾਬਰੀ ਦਾ ਗੋਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਮਹਿਮਾਨ ਟੀਮ ਨੇ ਦੂਜੇ ਕੁਆਰਟਰ ਵਿੱਚ ਪੈਨਲਟੀ ਕਾਰਨਰ ਬਚਾਇਆ। ਨਵਨੀਤ ਨੇ 35ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਬਰਾਬਰੀ ਕੀਤੀ ਪਰ ਆਸਟਰੇਲੀਆ ਨੇ ਅਗਲੇ ਹੀ ਮਿੰਟ ਵਿੱਚ ਜੇਡ ਦੇ ਫੀਲਡ ਗੋਲ ਨਾਲ ਮੁੜ ਲੀਡ ਲੈ ਲਈ। ਮਗਰੋਂ ਆਸਟਰੇਲੀਆ ਨੂੰ ਦੋ ਹੋਰ ਪੈਨਲਟੀ ਕਾਰਨਰ ਮਿਲੇ ਅਤੇ ਗ੍ਰੇਟਾ ਨੇ 42ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕਰਕੇ ਟੀਮ ਨੂੰ 2 ਗੋਲਾਂ ਦੀ ਲੀਡ ਦਿਵਾਈ। -ਪੀਟੀਆਈ

Advertisement

Advertisement