ਰਾਜਧਾਨੀ ਦਾ ਘੱਟੋ ਘੱਟ ਤਾਪਮਾਨ 19.5 ਡਿਗਰੀ ਸੈਲਸੀਅਸ
05:48 AM Apr 06, 2025 IST
ਨਵੀਂ ਦਿੱਲੀ, 5 ਅਪਰੈਲ
ਕੌਮੀ ਰਾਜਧਾਨੀ ਵਿੱਚ ਅੱਜ ਘੱਟੋ ਘੱਟ ਤਾਪਮਾਨ 19.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ , ਜੋ ਆਮ ਨਾਲੋਂ ਔਸਤ ਤੋਂ 0.7 ਡਿਗਰੀ ਵੱਧ ਹੈ। ਅੱਜ ਸਵੇਰੇ ਸਾਢੇ ਅੱਠ ਵਜੇ ਹਵਾ ਵਿੱਚ ਨਮੀ 47 ਫ਼ੀਸਦ ਰਹੀ। ਭਾਰਤ ਮੌਸਮ ਵਿਭਾਗ (ਆਈਐੱਮਡੀ) ਨੇ ਦਿਨ ਭਰ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਆਈਐੱਮਡੀ ਅਨੁਸਾਰ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਪ੍ਰਗਟਾਈ ਗਈ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਪੇਸ਼ੀਨਗੋਈ ਕੀਤੀ ਸੀ ਕਿ ਅਗਲੇ ਛੇ ਦਿਨ ਰਾਜਧਾਨੀ ਵਿੱਚ ਗਰਮ ਹਵਾਵਾਂ ਚੱਲਣਗੀਆਂ ਅਤੇ ਪਾਰਾ 42 ਡਿਗਰੀ ਤੱਕ ਪਹੁੰਚ ਸਕਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ ਸਵੇਰੇ ਨੌਂ ਵਜੇ ਹਵਾ ਗੁਣਵਤਾ ਸੂਚਕਅੰਕ (ਏਕਿਊਆਈ) 164 ਦਰਜ ਕੀਤਾ ਗਿਆ , ਜੋ ਮੱਧਮ ਸ਼੍ਰੇਣੀ ਵਿੱਚ ਆਉਂਦਾ ਹੈ। -ਪੀਟੀਆਈ
Advertisement
Advertisement