ਯੂਟਿਊਬ ਚੈਨਲ ‘4ਪੀਐੱਮ’ ਨੂੰ ਬਲਾਕ ਕਰਨ ਖ਼ਿਲਾਫ਼ ਸੁਣਵਾਈ 13 ਨੂੰ
05:46 AM May 11, 2025 IST
ਨਵੀਂ ਦਿੱਲੀ, 10 ਮਈ
ਸੁਪਰੀਮ ਕੋਰਟ ਯੂਟਿਊਬ ਚੈਨਲ ‘4ਪੀਐੱਮ’ ਨੂੰ ਬਲਾਕ ਕਰਨ ਦੇ ਹੁਕਮ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ’ਤੇ 13 ਮਈ ਨੂੰ ਸੁਣਵਾਈ ਕਰੇਗੀ। ਸਿਖਰਲੀ ਅਦਾਲਤ ਨੇ ਡਿਜੀਟਲ ਨਿਊਜ਼ ਪਲੈਟਫਾਰਮ ‘4ਪੀਐੱਮ’ ਜਿਸ 73 ਲੱਖ ਸਬਸਕ੍ਰਾਈਬਰ ਹਨ, ਦੇ ਸੰਪਾਦਕ ਸੰਜੈ ਸ਼ਰਮਾ ਵੱਲੋਂ 5 ਮਈ ਨੂੰ ਦਾਇਰ ਪਟੀਸ਼ਨ ’ਤੇ ਕੇਂਦਰ ਅਤੇ ਹੋਰ ਧਿਰਾਂ ਤੋਂ ਜਵਾਬ ਮੰਗਿਆ ਹੈ। ਪਟੀਸ਼ਨ ’ਚ ਦਾਅਵਾ ਕੀਤਾ ਗਿਆ ਹੈ ਕਿ ਵਿਚਲੀ ਧਿਰ ਨੇ ਕਥਿਤ ਤੌਰ ’ਤੇ ਕੇਂਦਰ ਸਰਕਾਰ ਵੱਲੋਂ ‘ਕੌਮੀ ਸੁਰੱਖਿਆ’ ਅਤੇ ‘ਜਨਤਕ ਪ੍ਰਬੰਧ’ ਦੇ ਅਸਪੱਸ਼ਟ ਅਧਾਰ ਦਾ ਹਵਾਲਾ ਦਿੰਦਿਆਂ ਜਾਰੀ ਕੀਤੇ ਗਏ ਨਿਰਦੇਸ਼ (ਜਿਸ ਦਾ ਖੁਲਾਸਾ ਨਹੀਂ ਕੀਤਾ ਗਿਆ) ਮੁਤਾਬਕ ਚੈਨਲ ਨੂੰ ਬਲਾਕ ਕਰ ਦਿੱਤਾ ਹੈ। ਸੁਪਰੀਮ ਕੋਰਟ ਦੀ 13 ਮਈ ਦੀ ਕੰਮ ਦੀ ਸੂਚੀ ਮੁਤਾਬਕ ਪਟੀਸ਼ਨ ਜਸਟਿਸ ਬੀਆਰ ਗਵਈ ਅਤੇ ਜਸਟਿਸ ਅਗਸਟੀਨ ਜਾਰਜ ਮਸੀਹ ਦਾ ਬੈਂਚ ਸੁਣੇਗਾ। ਪਟੀਸ਼ਨ ’ਚ ਦਾਅਵਾ ਕੀਤਾ ਗਿਆ ਹੈ ਕਿ ਰੋਕ ਲਾਉਣੀ ‘ਪੱਤਰਕਾਰੀ ਦੀ ਆਜ਼ਾਦੀ ’ਤੇ ਗੰਭੀਰ ਹਮਲਾ’ ਹੈ। -ਪੀਟੀਆਈ
Advertisement
Advertisement