ਮਾਨਸਾ ’ਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ
05:50 AM Mar 22, 2025 IST
ਮਾਨਸਾ: ਲਾਈਨਜ਼ ਇੰਟਰਨੈਸ਼ਨਲ ਕਲੱਬ ਮਾਨਸਾ ਵੱਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਾਇਆ ਗਿਆ, ਜਿਸ ਦੌਰਾਨ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੀ ਟੀਮ ਵੱਲੋਂ 370 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਕੈਂਪ ਦੌਰਾਨ 90 ਤੋਂ ਵੱਧ ਮਰੀਜ਼ਾਂ ਨੂੰ ਅਪਰੇਸ਼ਨ ਲਈ ਚੁਣਿਆ ਗਿਆ।
ਕੱਲਬ ਦੇ ਪ੍ਰਧਾਨ ਦੀਪਕ ਸਿੰਗਲਾ ਨੇ ਦੱਸਿਆ ਕਿ ਆਈ ਕੇਅਰ ਹਸਪਤਾਲ ਜੈਤੋ ਵਿਖੇ ਭੇਜੇ ਮਰੀਜ਼ਾਂ ਦਾ ਬਿਲਕੁਲ ਮੁਫ਼ਤ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ਅਜਿਹੀਆਂ ਸਮਾਜ ਸੇਵੀ ਸਰਗਰਮੀਆਂ ਜਾਰੀ ਰਹਿਣਗੀਆਂ। ਇਸ ਮੌਕੇ ਨਰੇਸ਼ ਜਿੰਦਲ, ਮੋਤੀ ਰਾਮ, ਰਾਕੇਸ਼ ਸਿੰਗਲਾ, ਸਤੀਸ਼ ਗੋਇਲ, ਸ਼ੰਭੂ ਨਾਥ ਗਰਗ, ਰਮਨਦੀਪ ਵਾਲੀਆ, ਮੱਖਣ ਲਾਲ, ਰਾਜੀਵ ਕੁਮਾਰ, ਜਨਕ ਰਾਜ, ਐਡਵੋਕੇਟ ਅਨਿਲ ਕਾਂਸਲ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement