ਮਾਡਰਨ ਗਰੁੱਪ ਆਫ ਐਜੂਕੇਸ਼ਨ ਵੱਲੋਂ ਵਰਕਸ਼ਾਪ
ਮੁਕੰਦ ਸਿੰਘ ਚੀਮਾ
ਸੰਦੌੜ, 31 ਮਾਰਚ
ਡਾ. ਜਗਜੀਤ ਸਿੰਘ ਧੂਰੀ ਡਾਇਰੈਕਟਰ ਮਾਡਰਨ ਅਤੇ ਵਿੱਦਿਆ ਸਾਗਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਮਾਡਰਨ ਸੈਕੂਲਰ ਪਬਲਿਕ ਸਕੂਲ ਸੇਰਗੜ੍ਹ ਚੀਮਾ ਵਿਖੇ ਸੈਮੀਨਾਰ ਕਮ ਵਰਕਸ਼ਾਪ ਲਗਾਈ ਗਈ, ਜਿਸ ਦਾ ਵਿਸ਼ਾ ‘ਪਰੰਪਰਾਗਤ ਸਿੱਖਿਅਕਾਂ ਤੋਂ ਲੈ ਕੇ 21ਵੀਂ ਸਦੀ ਦੇ ਅਧਿਆਪਕਾਂ ਦੀ ਬਦਲਦੀ ਭੂਮਿਕਾ’ ਸੀ। ਸੈਮੀਨਾਰ ਦੇ ਪਹਿਲੇ ਸੈਸ਼ਨ ਵਿੱਚ ਪ੍ਰਿੰਸੀਪਲ ਡਾ. ਨੀਤੂ ਸੇਠੀ ਨੇ ਉਨ੍ਹਾਂ ਦੀ ਜਾਣ-ਪਛਾਣ ਕਰਵਾਈ। ਉਨ੍ਹਾਂ ਦੱਸਿਆ ਕਿ ਡਾ . ਜਗਜੀਤ ਸਿੰਘ ਧੂਰੀ ਸਿੱਖਿਆ, ਵਾਤਾਵਰਨ ਅਤੇ ਸਿਹਤ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰ ਰਹੇ ਹਨ।
ਇਸ ਤੋਂ ਬਾਅਦ ਇਸ ਵਰਕਸ਼ਾਪ ਵਿਚ ਡਾ. ਜਗਜੀਤ ਸਿੰਘ ਨੇ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਅਧਿਆਪਕ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ, ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿੱਚ ਸਿੱਖਿਆ ਸਿਰਫ਼ ਜਾਣਕਾਰੀ ਪ੍ਰਦਾਨ ਕਰਨ ਤੱਕ ਸੀਮਤ ਨਹੀਂ ਰਹੀ, ਬਲਕਿ ਵਿਦਿਆਰਥੀਆਂ ਵਿੱਚ ਨਵੇਂ ਯੁੱਗ ਦੇ ਹੁਨਰ ਵਿਕਸਤ ਕਰਨ ਦੀ ਲੋੜ ਹੈ। ਉਨ੍ਹਾਂ ਬੱਚਿਆਂ ਨੂੰ ਵੱਖ-ਵੱਖ ਟੀਚਿੰਗ ਤਕਨੀਕਾਂ ਬਾਰੇ ਦੱਸਿਆ। ਸੈਮੀਨਾਰ ਵਿੱਚ ਮਾਡਰਨ ਕਾਲਜ ਆਫ ਐਜੂਕੇਸ਼ਨ ਸ਼ੇਰਗੜ੍ਹ ਚੀਮਾ, ਮਾਡਰਨ ਕਾਲਜ ਆਫ ਐਜੂਕੇਸ਼ਨ ਰਾਣਵਾਂ, ਵਿੱਦਿਆ ਸਾਗਰ ਕਾਲਜ ਆਫ ਐਜੂਕੇਸ਼ਨ ਧੂਰੀ, ਮਾਡਰਨ ਕਾਲਜ ਆਫ ਐਜੂਕੇਸ਼ਨ ਭੀਖੀ ਨੇ ਭਾਗ ਲਿਆ।