ਮਹਿਲਾ ਕਾਂਸਟੇਬਲ ਦੇ ਪਤੀ ਦਾ ਦੋ ਦਿਨ ਦਾ ਰਿਮਾਂਡ
05:18 AM Mar 17, 2025 IST
ਪੱਤਰ ਪ੍ਰੇਰਕ
ਪੰਚਕੂਲਾ, 16 ਮਾਰਚ
ਪੰਚਕੂਲਾ ਦੇ ਮਾਤਾ ਮਨਸਾ ਦੇਵੀ ਇਲਾਕੇ ਵਿੱਚ ਚੰਡੀਗੜ੍ਹ ਪੁਲੀਸ ਦੀ ਮਹਿਲਾ ਕਾਂਸਟੇਬਲ ਦੀ ਹੱਤਿਆ ਦੇ ਮਾਮਲੇ ਵਿੱਚ ਕਰਾਈਮ ਬ੍ਰਾਂਚ-26 ਦੀ ਟੀਮ ਨੇ ਮਹਿਲਾ ਕਾਂਸਟੇਬਲ ਦੇ ਪਤੀ ਪਰਮਿੰਦਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਫ਼ੌਜ ਵਿੱਚ ਕਾਂਸਟੇਬਲ ਹੈ। ਕੁਝ ਦਿਨ ਮਹਿਲਾ ਕਾਂਸਟੇਬਲ ਸਪਨਾ ਦੀ ਲਾਸ਼ ਮਾਤਾ ਮਨਸਾ ਦੇਵੀ ਥਾਣਾ ਖੇਤਰ ਵਿੱਚ ਕਾਰ ਵਿੱਚੋਂ ਮਿਲੀ ਸੀ। ਮਾਮਲੇ ਦੀ ਜਾਂਚ ਕਰਦਿਆਂ ਕਰਾਈਮ ਬ੍ਰਾਂਚ 26 ਦੇ ਇੰਚਾਰਜ ਮਨਦੀਪ ਢਾਂਡਾ ਅਤੇ ਉਨ੍ਹਾਂ ਦੀ ਟੀਮ ਨੇ ਮੁਲਜ਼ਮ ਪਤੀ ਨੂੰ ਅੰਬਾਲਾ ਤੋਂ ਗ੍ਰਿਫਤਾਰ ਕੀਤਾ। ਫਿਲਹਾਲ ਪੁਲੀਸ ਨੇ ਕਤਲ ਦੇ ਪਿੱਛੇ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਪੁਲੀਸ ਨੇ ਅਦਾਲਤ ਵਿੱਚ ਪੇਸ਼ ਕਰਕੇ ਮੁਲਜ਼ਮ ਦਾ ਦੋ ਦਿਨ ਦਾ ਰਿਮਾਂਡ ਲਿਆ ਹੈ।
Advertisement
Advertisement