ਭਾਰਤ ਨਾਲ ਫੌ਼ਜੀ ਸੰਘਰਸ਼ ’ਚ 11 ਜਵਾਨਾਂ ਦੀ ਮੌਤ, 78 ਜ਼ਖ਼ਮੀ: ਪਾਕਿਸਤਾਨ
04:59 AM May 14, 2025 IST
ਇਸਲਾਮਾਬਾਦ: ਪਾਕਿਸਤਾਨ ਨੇ ਅੱਜ ਕਿਹਾ ਕਿ ਭਾਰਤ ਨਾਲ ਹਾਲ ਹੀ ਵਿੱਚ ਹੋਏ ਫੌਜੀ ਸੰਘਰਸ਼ ਵਿੱਚ ਉਸ ਦੇ 11 ਜਵਾਨ ਮਾਰੇ ਗਏ ਅਤੇ 78 ਹੋਰ ਜ਼ਖ਼ਮੀ ਹੋ ਗਏ। ਸੈਨਾ ਨੇ ਇੱਕ ਬਿਆਨ ’ਚ ਇਹ ਵੀ ਦਾਅਵਾ ਕੀਤਾ ਕਿ 6-7 ਮਈ ਦੀ ਰਾਤ ਨੂੰ ਭਾਰਤ ਵੱਲੋਂ ਕੀਤੇ ਗਏ ‘ਬਿਨਾਂ ਭੜਕਾਹਟ ਦੇ ਅਤੇ ਨਿੰਦਣਯੋਗ ਹਮਲਿਆਂ’ ਵਿੱਚ 40 ਨਾਗਰਿਕ ਮਾਰੇ ਗਏ ਅਤੇ 121 ਹੋਰ ਜ਼ਖ਼ਮੀ ਹੋ ਗਏ। ਭਾਰਤ ਤੇ ਪਾਕਿਸਤਾਨ ਨੇ ਚਾਰ ਦਿਨ ਤੱਕ ਸਰਹੱਦ ਦੇ ਦੋਵੇਂ ਪਾਸਿਓਂ ਡਰੋਨ ਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਲੰਘੇ ਸ਼ਨਿੱਚਰਵਾਰ ਨੂੰ ਗੋਲੀਬੰਦੀ ਲਈ ਸਹਿਮਤੀ ਦਾ ਐਲਾਨ ਕੀਤਾ ਸੀ। ਪਾਕਿਸਤਾਨੀ ਸੈਨਾ ਨੇ ਕਿਹਾ ਕਿ ਦੇਸ਼ ਦੀ ਰਾਖੀ ਕਰਦਿਆਂ ਪਾਕਿਸਤਾਨ ਦੇ ਹਥਿਆਰਬੰਦ ਬਲਾਂ ਦੇ 11 ਜਵਾਨ ਮਾਰੇ ਗਏ ਅਤੇ 78 ਹੋਰ ਜ਼ਖ਼ਮੀ ਹੋ ਗਏ। -ਪੀਟੀਆਈ
Advertisement
Advertisement