ਭਾਰਤੀ ਹਵਾਈ ਸੈਨਾ ਸਰਹੱਦੀ ਖੇਤਰਾਂ ’ਚ ਕਰੇਗੀ ਦੋ ਰੋਜ਼ਾ ਜੰਗੀ ਅਭਿਆਸ
03:42 AM May 07, 2025 IST
ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ 7 ਮਈ ਨੂੰ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰਾਂ ’ਚ ਦੋ ਰੋਜ਼ਾ ਜੰਗੀ ਅਭਿਆਸ ਕਰੇਗੀ ਜਿਸ ’ਚ ਰਾਫੇਲ, ਸੁਖੋਈ-30 ਤੇ ਜੈਗੁਆਰ ਜਹਾਜ਼ਾਂ ਸਮੇਤ ਹੋਰ ਲੜਾਕੂ ਜਹਾਜ਼ ਵੀ ਸ਼ਾਮਲ ਹੋਣਗੇ। ਭਾਰਤੀ ਸਿਵਲ ਹਵਾਬਾਜ਼ੀ ਅਥਾਰਿਟੀ ਨੇ ਹਵਾਈ ਅਭਿਆਸ ਲਈ ਪਹਿਲਾਂ ਹੀ ‘ਨੋਟਿਸ ਟੂ ਏਅਰਮੈਨ’ (ਨੋਟਮ) ਜਾਰੀ ਕਰ ਦਿੱਤਾ ਹੈ। ਇਹ ਅਭਿਆਸ ਮੁੱਖ ਤੌਰ ’ਤੇ ਭਾਰਤ-ਪਾਕਿਸਤਾਨ ਸਰਹੱਦ ਦੇ ਦੱਖਣੀ ਤੇ ਪੱਛਮੀ ਹਿੱਸੇ ’ਚ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਇਸ ਅਭਿਆਸ ’ਚ ਭਾਰਤ ਦੇ ਲੜਾਕੂ ਜਹਾਜ਼ ਰਾਫੇਲ, ਸੁਖੋਈ-30 ਐੱਮਕੇਆਈ, ਮਿਗ-29, ਮਿਰਾਜ-2000, ਤੇਜਸ ਤੇ ਏਡਬਲਿਊਸੀਐੱਸ (ਏਅਰਬੋਰਨ ਵਾਰਨਿੰਗ ਐਂਡ ਕੰਟਰੋਲ ਸਿਸਟਮ) ਜਹਾਜ਼ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਅਭਿਆਸ ਦੌਰਾਨ ਭਾਰਤੀ ਹਵਾਈ ਸੈਨਾ ਜ਼ਮੀਨ ਤੇ ਹਵਾ ’ਚ ਦੁਸ਼ਮਣ ਦੇ ਟਿਕਾਣਿਆਂ ’ਤੇ ਸਟੀਕਤਾ ਨਾਲ ਹਮਲਾ ਕਰੇਗੀ। ਭਾਰਤ ਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਤੋਂ ਬਾਅਦ ਦੋਵਾਂ ਮੁਲਕਾਂ ਦੀਆਂ ਸੈਨਾਵਾਂ ਹਾਈ ਅਲਰਟ ’ਤੇ ਹਨ -ਪੀਟੀਆਈ
Advertisement
Advertisement