Sonia Gandhi Unwell: ਸੋਨੀਆ ਗਾਂਧੀ ਨਿਯਮਤ ਚੈੱਕਅਪ ਮਗਰੋਂ ਸ਼ਿਮਲਾ ਦੇ ਹਸਪਤਾਲ ’ਚੋਂ ਡਿਸਚਾਰਜ
06:30 PM Jun 07, 2025 IST
ਇੰਦਰਾ ਗਾਂਧੀ ਮੈਡੀਕਲ ਕਾਲਜ ਵਿੱਚ ਉਨ੍ਹਾਂ ਦੇ ਕਈ ਟੈਸਟ ਕੀਤੇ ਜਾ ਰਹੇ ਹਨ
ਟ੍ਰਿਬਿਊਨ ਨਿਊਜ਼ ਸਰਵਿਸ
ਸ਼ਿਮਲਾ, 7 ਜੂਨ
ਕਾਂਗਰਸ ਆਗੂ ਸੋਨੀਆ ਗਾਂਧੀ ਨੂੰ ਸ਼ਨਿੱਚਰਵਾਰ ਨੂੰ ਅਚਾਨਕ ਸਿਹਤ ਵਿਗੜਨ ਕਾਰਨ ਸ਼ਿਮਲਾ ਦੇ ਹਸਪਤਾਲ ਵਿਚ ਲਿਜਾਇਆ ਗਿਆ ਹੈ। ਸ੍ਰੀਮਤੀ ਗਾਂਧੀ ਜੋ ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ ਦੇ ਦੌਰੇ ਉਤੇ ਹਨ, ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਮਗਰੋਂ ਇਥੇ ਇੰਦਰਾ ਗਾਂਧੀ ਮੈਡੀਕਲ ਕਾਲਜ (Indira Gandhi Medical College) ਲਿਜਾਇਆ ਗਿਆ ਹੈ। ਉਨ੍ਹਾਂ ਨੂੰ ਨਿਯਮਤ ਟੈਸਟਾਂ ਮਗਰੋਂ ਹਸਪਤਾਲ ’ਚੋਂ ਛੂੱਟੀ ਦੇ ਦਿੱਤੀ ਗਈ ਹੈ।
ਉਹ ਤਿੰਨ ਦਿਨ ਪਹਿਲਾਂ ਇੱਥੇ ਆਈ ਸਨ। ਸਿਹਤ ਨਾਸਾਜ਼ ਹੋਣ ਵੇਲੇ ਉਹ ਇੱਥੋਂ 12 ਕਿਲੋਮੀਟਰ ਦੂਰ ਸੈਲਾਨੀ ਕੇਂਦਰ ਮਸ਼ੋਬਰਾ ਨੇੜੇ ਚਾਰਬਰਾ (Charrabra near Mashobra) ਵਿਖੇ ਆਪਣੀ ਧੀ ਪ੍ਰਿਯੰਕਾ ਵਾਡਰਾ ਗਾਂਧੀ (Priyanka Vadra Gandhi) ਦੇ ਘਰ ਰਹਿ ਰਹੇ ਸਨ।
Advertisement
Advertisement