ਭਾਰਤੀ ਅੰਬੇਡਕਰ ਮਿਸ਼ਨ ਦਾ ਵਫਦ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਿਆ
ਸੰਗਰੂਰ, 4 ਅਪਰੈਲ
ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦੇ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਉਪਰ ਲੱਗੇ ਬੁੱਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਭਾਰਤੀਯ ਅੰਬੇਡਕਰ ਮਿਸ਼ਨ ਭਾਰਤ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਮਿਸ਼ਨ ਦੇ ਵਫਦ ਨੇ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਸੰਗਰੂਰ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ ਗਿਆ।
ਦਰਸ਼ਨ ਕਾਂਗੜਾ ਨੇ ਕਿਹਾ ਕਿ ਪੰਜਾਬ ਅੰਦਰ ਕੁੱਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਲਗਾਤਾਰ ਬਾਬਾ ਸਾਹਿਬ ਦੀਆਂ ਪ੍ਰਤਿਮਾ ਨੂੰ ਖੰਡਿਤ ਕਰਨ ਅਤੇ ਦੇਸ਼ ਵਿਰੋਧੀ ਸਲੋਗਨ ਲਿੱਖਣ ਦੀਆਂ ਘਿਨਾਉਣੀਆਂ ਹਰਕਤਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਬਾਬਾ ਸਾਹਿਬ ਦੀਆਂ ਸਾਰੀਆਂ ਪ੍ਰਤਿਮਾ ਨੂੰ ਸਾਰੇ ਪਾਸੇ ਤੋਂ ਸ਼ੀਸ਼ੇ ਨਾਲ ਕਵਰ ਕੀਤਾ ਜਾਵੇ ਅਤੇ ਸ਼ਰਾਰਤੀ ਅਨਸਰਾਂ ਵੱਲ ਬਾਜ਼ ਅੱਖ ਰੱਖੀ ਜਾਵੇ। ਇਸ ਮੌਕੇ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਸੰਗਰੂਰ ਨੂੰ 10 ਅਪਰੈਲ ਨੂੰ ਹੋ ਰਹੇ ਪ੍ਰੋਗਰਾਮ ਬਾਬਾ ਸਾਹਿਬ ਤੁਝੇ ਸਲਾਮ ਵਿੱਚ ਸ਼ਿਰਕਤ ਕਰਨ ਲਈ ਸੱਦਾ ਪੱਤਰ ਵੀ ਦਿੱਤਾ ਗਿਆ ਅਤੇ ਮੰਗਾਂ ਸਬੰਧੀ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਇਸ ਮੌਕੇ ਜਗਸੀਰ ਸਿੰਘ ਖੈੜੀ ਚੰਦਵਾ ਕੌਮੀ ਵਾਇਸ ਪ੍ਰਧਾਨ, ਨਿਰਭੈ ਸਿੰਘ ਛੰਨਾ ਕੌਮੀ ਸਕੱਤਰ, ਹਰਵਿੰਦਰ ਸਿੰਘ ਬਡਰੁੱਖਾਂ, ਸਤਗੁਰ ਸਿੰਘ, ਨਿਰਮਲ ਸਿੰਘ, ਸਾਜਨ ਕਾਂਗੜਾ ਹਾਜ਼ਰ ਸਨ।