ਬੰਗਲੂਰੂ ਹਵਾਈ ਹੱਡੇ ’ਤੇ ਖੜ੍ਹੇ ਜਹਾਜ਼ ਨਾਲ ਮਿਨੀ ਬੱਸ ਟਕਰਾਈ
04:45 AM Apr 21, 2025 IST
ਬੰਗਲੂਰੂ, 20 ਅਪਰੈਲ
Advertisement
ਬੰਗਲੂਰੂ ਦੇ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਮਿਨੀ ਬੱਸ ਇੰਡੀਗੋ ਏਅਰਲਾਈਨਜ਼ ਦੇ ਖੜ੍ਹੇ ਜਹਾਜ਼ ਨਾਲ ਟਕਰਾਅ ਗਈ। ਹਵਾਈ ਅੱਡੇ ਦੇ ਤਰਜਮਾਨ ਨੇ ਦੱਸਿਆ ਕਿ ਬੱਸ ਜਹਾਜ਼ ਦੇ ਅੰਡਰਕੈਰੇਜ ਨਾਲ ਟਕਰਾਅ ਗਈ, ਹਾਲਾਂਕਿ, ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬਿਆਨ ਅਨੁਸਾਰ, ‘18 ਅਪਰੈਲ ਨੂੰ ਬਾਅਦ ਦੁਪਹਿਰ ਲਗਪਗ 12.15 ਵਜੇ ਰੱਖ-ਰਖਾਅ ਦੇ ਕੰਮ ਵਿੱਚ ਲੱਗਾ ਏਜੰਸੀ (ਤੀਜੀ ਧਿਰ) ਦਾ ਵਾਹਨ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਖੜ੍ਹੇ ਜਹਾਜ਼ ਦੇ ਅੰਡਰਕੈਰੇਜ ਨਾਲ ਟਕਰਾਅ ਗਿਆ।’ ਉਨ੍ਹਾਂ ਕਿਹਾ, ‘ਯਾਤਰੀਆਂ ਅਤੇ ਹਵਾਈ ਅੱਡੇ ਦੇ ਕਰਮਚਾਰੀਆਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ।’ ਇੰਡੀਗੋ ਏਅਰਲਾਈਨਜ਼ ਨੇ ਕਿਹਾ, ‘ਅਸੀਂ ਬੰਗਲੂਰੂ ਹਵਾਈ ਅੱਡੇ ’ਤੇ ਖੜ੍ਹੇ ਇੰਡੀਗੋ ਜਹਾਜ਼ ਤੇ ਤੀਜੀ ਧਿਰ ਦੇ ਵਾਹਨ ਵਿਚਾਲੇ ਹੋਈ ਟੱਕਰ ਤੋਂ ਜਾਣੂ ਹਾਂ।’ -ਪੀਟੀਆਈ
Advertisement
Advertisement