ਬੈਡਮਿੰਟਨ: ਇੰਡੋਨੇਸ਼ੀਆ ਹੱਥੋਂ ਹਾਰ ਕੇ ਭਾਰਤ ਸੁਦੀਰਮਨ ਕੱਪ ’ਚੋਂ ਬਾਹਰ
03:00 AM Apr 30, 2025 IST
ਸ਼ੀਆਮੇਨ: ਲੰਮੇ ਸਮੇਂ ਤੋਂ ਲੈਅ ’ਚ ਆਉਣ ਲਈ ਸੰਘਰਸ਼ ਕਰ ਰਹੇ ਐੱਚਐੱਸ ਪ੍ਰਣੌਏ ਅਤੇ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਦੇ ਮਾੜੇ ਪ੍ਰਦਰਸ਼ਨ ਕਾਰਨ ਭਾਰਤ ਅੱਜ ਗਰੁੱਪ ‘ਡੀ’ ਦੇ ਮੈਚ ਵਿੱਚ ਇੰਡੋਨੇਸ਼ੀਆ ਹੱਥੋਂ 1-3 ਨਾਲ ਹਾਰ ਕੇ ਬੀਡਬਲਿਊਐੱਫ (ਬੈਡਮਿੰਟਨ ਵਰਲਡ ਫੈਡਰੇਸ਼ਨ) ਸੁਦੀਰਮਨ ਕੱਪ ਫਾਈਨਲਜ਼ ’ਚੋਂ ਬਾਹਰ ਹੋ ਗਿਆ ਹੈ। ਐਤਵਾਰ ਨੂੰ ਆਪਣੇ ਪਹਿਲੇ ਮੈਚ ਵਿੱਚ ਡੈਨਮਾਰਕ ਹੱਥੋਂ 1-4 ਨਾਲ ਹਾਰਨ ਤੋਂ ਬਾਅਦ ਭਾਰਤ ਨੂੰ ਨਾਕਆਊਟ ਗੇੜ ਦੀ ਦੌੜ ਵਿੱਚ ਬਣੇ ਰਹਿਣ ਲਈ ਇਸ ਮੈਚ ਵਿੱਚ ਜਿੱਤ ਦੀ ਲੋੜ ਸੀ। ਇਸ ਹਾਰ ਮਗਰੋਂ ਇੰਗਲੈਂਡ ਖ਼ਿਲਾਫ਼ ਭਾਰਤ ਦੇ ਆਖਰੀ ਗਰੁੱਪ ਮੈਚ ਦਾ ਵੀ ਕੋਈ ਮਹੱਤਵ ਨਹੀਂ ਰਿਹਾ। ਇੰਗਲੈਂਡ ਵੀ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਆਪਣੇ ਸ਼ੁਰੂਆਤੀ ਮੈਚ ਵਿੱਚ ਇੰਗਲੈਂਡ ਨੂੰ 5-0 ਨਾਲ ਹਰਾਉਣ ਵਾਲੀਆਂ ਇੰਡੋਨੇਸ਼ੀਆ ਅਤੇ ਡੈਨਮਾਰਕ ਦੀਆਂ ਟੀਮਾਂ ਨੇ ਗਰੁੱਪ ‘ਡੀ’ ’ਚੋਂ ਨਾਕਆਊਟ ਗੇੜ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। -ਪੀਟੀਆਈ
Advertisement
Advertisement