ਬੁੱਢਾ ਦਰਿਆ ਪ੍ਰਦੂਸ਼ਣ: 14 ਡੇਅਰੀ ਮਾਲਕਾਂ ਖ਼ਿਲਾਫ਼ ਕੇਸ
05:16 AM Feb 05, 2025 IST
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਦੇ ਦੋਸ਼ ਤਹਿਤ ਪੁਲੀਸ ਨੇ 14 ਡੇਅਰੀ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਮੁਲਜ਼ਮ ਡੇਅਰੀਆਂ ਦਾ ਗੋਹਾ ਅਤੇ ਕੂੜਾ ਦਰਿਆ ਵਿੱਚ ਸੁੱਟ ਰਹੇ ਸਨ। ਥਾਣਾ ਡਿਵੀਜ਼ਨ ਨੰਬਰ-7 ਦੇ ਥਾਣੇਦਾਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਉਪ ਮੰਡਲ ਅਫ਼ਸਰ-ਕਮ-ਸਹਾਇਕ ਜ਼ਿਲ੍ਹਾ ਖਣਨ ਅਫ਼ਸਰ ਫਿਲੌਰ ਬੰਧ ਉਪ ਮੰਡਲ ਲੁਧਿਆਣਾ ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੋਨੂੰ ਗੁੱਜਰ, ਗਿਆਨ ਬੀਟ, ਦੀਪਕ, ਰੋਮੀ ਮਲਹੋਤਰਾ, ਮੰਗਲ ਸਿੰਘ, ਹਰੀ ਸਿੰਘ (ਪੇਠਾ ਫੈਕਟਰੀ), ਮਿੱਕੀ ਵਾਸੀ ਗੁਰੂ ਨਾਨਕ ਨਗਰ, ਮਾਰੂ ਗੁੱਜਰ, ਗੁਲਸ਼ਨ ਚੋਪੜਾ, ਲਲਿਤ ਗਵਾਲਾ, ਇੰਦਰਜੀਤ, ਬਾਬਰ, ਰਾਜੂ ਗਵਾਲਾ ਤੇ ਮੰਗਾ ਗਵਾਲਾ ਵਾਸੀ ਮੁਖਤਿਆਰ ਨਗਰ ਭਾਮੀਆਂ ਕਲਾਂ ਨੇ ਡੇਅਰੀਆਂ ਤੇ ਪੇਠਾ ਫੈਕਟਰੀ ਦਾ ਕੂੜਾ ਦਰਿਆ ਵਿੱਚ ਪਾ ਰਹੇ ਹਨ।
Advertisement
Advertisement