ਬਾਬਾ ਸਰਸਾਈਨਾਥ ਬੁੱਕ ਬੈਂਕ ਨੇ ਕਿਤਾਬਾਂ ਵੰਡੀਆਂ
06:15 AM May 06, 2025 IST
ਸਿਰਸਾ: ਬਾਬਾ ਸਰਸਾਈਨਾਥ ਬੁੱਕ ਬੈਂਕ ਵੈੱਲਫੇਅਰ ਟਰੱਸਟ ਵੱਲੋਂ ਲੋੜਵੰਦ 27 ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਵੰਡੀਆਂ ਗਈਆਂ। ਇਸ ਮੌਕੇ ਹੋਏ ਸਮਾਗਮ ਮੁੱਖ ਮਹਿਮਾਨ ਵਜੋਂ ਰਾਜਿੰਦਰ ਰਾਤੂਸਰੀਆ ਅਤੇ ਵਿਸ਼ੇਸ਼ ਮਹਿਮਾਨ ਵਜੋਂ ਫ਼ਤਹਿ ਸਿੰਘ ਵਿਰਕ ਨੇ ਸ਼ਿਰਕਤ ਕੀਤੀ। ਬਾਬਾ ਸਰਸਾਈਨਾਥ ਬੁੱਕ ਬੈਂਕ ਦੇ ਪ੍ਰਧਾਨ ਗੁਰਦੀਪ ਸੈਣੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਗੁਰਦੀਪ ਸੈਣੀ ਨੇ ਟਰੱਸਟ ਵਜੋਂ ਕੀਤੇ ਜਾ ਰਹੇ ਕਾਰਜਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਭਲਾਈ ਲਈ ਬੁੱਕ ਬੈਂਕ ਵੱਲੋਂ ਕੋਚਿੰਗ ਕਲਾਸਾਂ, ਕਰੀਅਰ ਕਾਊਂਸਲਿੰਗ ਅਤੇ ਮੁਫ਼ਤ ਐਨਕਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਸਧਾਰਨ ਫਾਰਮ ਭਰ ਕੇ ਕੋਈ ਵੀ ਬੱਚਾ ਜਿਸਨੇ 65 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਅਤੇ ਲੋੜਵੰਦ ਹੈ, ਕਿਤਾਬਾਂ ਲੈ ਸਕਦਾ ਹੈ ਅਤੇ ਪ੍ਰੀਖਿਆ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਵਾਪਸ ਬੁੱਕ ਬੈਂਕ ਵਿੱਚ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement