ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਜ਼ਾਰ ’ਚ ਭਿੜਦਿਆਂ ਦੁਕਾਨ ’ਚ ਵੜੇ ਲਾਵਾਰਸ ਪਸ਼ੂ

05:36 AM Apr 01, 2025 IST
featuredImage featuredImage
ਦੁਕਾਨ ’ਚ ਵੜੇ ਲਾਵਾਰਸ ਪਸ਼ੂਆਂ ਦੀ ਸੀਸੀਟੀਵੀ ਫੁਟੇਜ਼ ’ਚੋਂ ਲਈ ਤਸਵੀਰ।

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 31 ਮਾਰਚ
ਸਥਾਨਕ ਸ਼ਹਿਰ ਦੇ ਪਟਿਆਲਾ ਗੇਟ ਬਾਜ਼ਾਰ ’ਚ ਅੱਜ ਉਸ ਸਮੇਂ ਹਫ਼ੜਾ-ਦਫੜੀ ਮੱਚ ਗਈ, ਜਦੋਂ ਬਜ਼ਾਰ ’ਚ ਭਿੜਦੇ ਹੋਏ ਦੋ ਢੱਠੇ ਇੱਕ ਦੁਕਾਨ ’ਚ ਜਾ ਵੜੇ, ਜਿਸ ਕਾਰਨ ਦੁਕਾਨਦਾਰ ਨੇ ਭੱਜ ਕੇ ਜਾਨ ਬਚਾਈ। ਇਸ ਦੌਰਾਨ ਕਰੌਕਰੀ ਦੀ ਦੁਕਾਨ ਦਾ ਸ਼ੀਸ਼ੇ ਦਾ ਗੇਟ ਟੁੱਟ ਗਿਆ ਅਤੇ ਦੁਕਾਨ ਵਿਚ ਪਏ ਸਮਾਨ ਦਾ ਵੀ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਢੱਠਿਆਂ ਦੀ ਲਪੇਟ ਵਿਚ ਆਈ ਇੱਕ ਕਾਰ ਦਾ ਵੀ ਨੁਕਸਾਨ ਹੋਇਆ ਹੈ। ਮੌਕੇ ’ਤੇ ਦੁਕਾਨ ਵਿਚ ਕੋਈ ਗ੍ਰਾਹਕ ਨਾ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਦੁਕਾਨ ਮਾਲਕ ਪ੍ਰਿੰਸ ਨੇ ਦੱਸਿਆ ਕਿ ਦੋ ਢੱਠੇ ਭਿੜ੍ਹਦੇ ਹੋਏ ਦੁਕਾਨ ਵਿਚ ਆ ਵੜੇ ਅਤੇ ਉਹ ਇੱਕਦਮ ਖ਼ਬਰਾ ਗਿਆ ਜਿਸ ਨੇ ਅੰਦਰ ਨੂੰ ਭੱਜ ਕੇ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ਗਾਹਕ ਇੱਕ ਮਿੰਟ ਪਹਿਲਾਂ ਹੀ ਦੁਕਾਨ ’ਚੋਂ ਬਾਹਰ ਨਿਕਲੇ ਸੀ। ਜੇਕਰ ਦੁਕਾਨ ’ਚ ਗਾਹਕ ਮੌਜੂਦ ਹੁੰਦੇ ਤਾਂ ਜਾਨੀ ਨੁਕਸਾਨ ਹੋਣਾ ਸੀ। ਉਨ੍ਹਾਂ ਦੱਸਿਆ ਕਿ ਢੱਠਿਆਂ ਦੀ ਲਪੇਟ ’ਚ ਆਉਣ ਕਾਰਨ ਦੁਕਾਨ ਅੰਦਰ ਪਏ ਸਾਮਾਨ ਦੀ ਭੰਨ੍ਹ-ਤੋੜ ਹੋ ਗਈ ਅਤੇ ਸ਼ੀਸ਼ੇ ਦਾ ਗੇਟ ਵੀ ਟੁੱਟ ਗਿਆ। ਉਨ੍ਹਾਂ ਦੱਸਿਆ ਕਿ ਦੁਕਾਨ ਦੇ ਬਾਹਰ ਕਰੀਬ ਛੇ-ਸੱਤ ਲਾਵਾਰਸ ਪਸ਼ੂ ਸਨ, ਜਦੋਂ ਕਿ ਦੋ ਪਸ਼ੂ ਭਿੜਦੇ ਹੋਏ ਅੰਦਰ ਆ ਵੜੇ। ਬਾਜ਼ਾਰ ’ਚ ਭਿੜਦੇ ਢੱਠਿਆਂ ਦੀ ਲਪੇਟ ’ਚ ਆਈ ਇੱਕ ਕਾਰ ਵੀ ਨੁਕਸਾਨੀ ਗਈ। ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਕਰਨ ਦਾ ਕੋਈ ਫਾਇਦਾ ਨਹੀਂ, ਜਦੋਂ ਕੋਈ ਸੁਣਵਾਈ ਹੀ ਨਹੀਂ ਹੁੰਦੀ।
ਵਪਾਰ ਮੰਡਲ ਦੇ ਆਗੂ ਰਾਜੇਸ਼ ਥਰੇਜਾ ਨੇ ਕਿਹਾ ਕਿ ਲਾਵਾਰਸ ਪਸ਼ੂਆਂ ਦੀ ਸਮੱਸਿਆ ਤੋਂ ਸ਼ਹਿਰ ਵਾਸੀ ਬੇਹੱਦ ਪ੍ਰੇਸ਼ਾਨ ਹਨ ਅਤੇ ਹਰ ਸਮੇਂ ਡਰ ’ਤੇ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਹੈ ਪਰੰਤੂ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਤਰਕਸ਼ੀਲ ਸੁਸਾਇਟੀ ਦੇ ਆਗੂ ਮਾਸਟਰ ਪਰਮ ਵੇਦ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਕੌਂਸਲ ਕੋਲ ਅਨੇਕਾਂ ਵਾਰ ਲਾਵਾਰਸ ਪਸ਼ੂਆਂ ਦੀ ਗੰਭੀਰ ਹੋਈ ਸਮੱਸਿਆ ਦੇ ਹੱਲ ਲਈ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਲੋਕਾਂ ਦੀ ਜਾਨ-ਮਾਲ ਲਈ ਖੌਫ਼ ਬਣੇ ਲਾਵਾਰਸ ਪਸ਼ੂਆਂ ਦੀ ਸਮੱਸਿਆ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਸ਼ਹਿਰ ਵਾਸੀ ਸੁਰੱਖਿਅਤ ਮਹਿਸੂਸ ਕਰ ਸਕਣ।

Advertisement

Advertisement