ਬਲਬੀਰ ਸਿੱਧੂ ਵੱਲੋਂ ਈਦ ਦੀ ਵਧਾਈ
05:11 AM Apr 01, 2025 IST
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ)
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਈਦ-ਉਲ-ਫ਼ਿਤਰ ਦੇ ਤਿਉਹਾਰ ਮੌਕੇ ਪਿੰਡ ਮਟੌਰ, ਕੁੰਭੜਾ, ਬਲੌਂਗੀ ਅਤੇ ਨੰਡਿਆਲੀ ਵਿੱਚ ਈਦ ਦੀ ਨਮਾਜ਼ ਮੌਕੇ ਸ਼ਿਰਕਤ ਕਰਦਿਆਂ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਰੇ ਧਰਮ ਅਤੇ ਧਰਮਾਂ ਦੇ ਪੈਗੰਬਰ ਸਾਂਝੀਵਾਲਤਾ ਅਤੇ ਪਿਆਰ ਦਾ ਸੁਨੇਹਾ ਦਿੰਦੇ ਹਨ ਅਤੇ ਸਾਨੂੰ ਉਨ੍ਹਾਂ ਵੱਲੋਂ ਦਰਸਾਏ ਮਾਰਗ ਤੇ ਚੱਲ ਕੇ ਚੰਗੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ। ਸਮੁੱਚੇ ਥਾਵਾਂ ਉੱਤੇ ਮੁਸਲਿਮ ਵੈਲਫ਼ੇਅਰ ਕਮੇਟੀਆਂ ਵੱਲੋਂ ਸ੍ਰੀ ਸਿੱਧੂ ਦਾ ਸਨਮਾਨ ਵੀ ਕੀਤਾ ਗਿਆ। ਇਸੇ ਤਰ੍ਹਾਂ ਬਨੂੜ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਈਦ-ਉਲ-ਫ਼ਿਤਰ ਦਾ ਤਿਉਹਾਰ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ। ਸਮੁੱਚੀਆਂ ਥਾਵਾਂ ਉੱਤੇ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਨੇ ਈਦ ਦੀ ਨਮਾਜ਼ ਅਦਾ ਕੀਤੀ।
Advertisement
Advertisement