ਫੈਡਰੇਸ਼ਨ ਕੱਪ ਤੋਂ ਪਹਿਲਾਂ ਅਥਲੀਟਾਂ ਲਈ ਟੂਰਨਾਮੈਂਟ ’ਚ ਖੇਡਣਾ ਲਾਜ਼ਮੀ: ਏਐੱਫਆਈ
04:42 AM Apr 04, 2025 IST
ਨਵੀਂ ਦਿੱਲੀ, 3 ਅਪਰੈਲ
ਭਾਰਤੀ ਅਥਲੈਟਿਕਸ ਐਸੋਸੀਏਸ਼ਨ (ਏਐੱਫਆਈ) ਨੇ ਸੈਸ਼ਨ-2025 ਦੀ ਪਹਿਲੀ ਕੌਮੀ ਚੈਂਪੀਅਨਸ਼ਿਪ ਫੈਡਰੇਸ਼ਨ ਕੱਪ ਵਿੱਚ ਹਿੱਸਾ ਲੈਣ ਲਈ ਅਥਲੀਟਾਂ ਵਾਸਤੇ ਘੱਟੋ-ਘੱਟੋ ਇੱਕ ਖੇਤਰੀ ਜਾਂ ਗ੍ਰਾਂ ਪ੍ਰੀ ਵਰਗੇ ਦੇਸ਼ਿਵਆਪੀ ਇੱਕ ਦਿਨਾ ਟੂਰਨਾਮੈਂਟਾਂ ’ਚ ਹਿੱਸਾ ਲੈਣਾ ਲਾਜ਼ਮੀ ਕਰ ਦਿੱਤਾ ਹੈ। ਏਐੱਫਆਈ ਨੇ ਸਰਕੁਲਰ ਰਾਹੀਂ ਇਹ ਜਾਣਕਾਰੀ ਦਿੱਤੀ। ਅਜਿਹਾ ਇਹ ਯਕੀਨੀ ਬਣਾਉਣ ਲਈ ਕੀਤਾ ਜਾ ਰਿਹਾ ਹੈ ਕਿ ਅਥਲੀਟ ਪੂਰੀ ਤਿਆਰੀ ਨਾਲ ਆਉਣ। 27 ਤੋਂ 31 ਮਈ ਤੱਕ ਕੋਰੀਆ ਵਿੱਚ ਹੋਣ ਵਾਲੀ ਏਸ਼ਿਆਈ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦੀ ਚੋਣ ਫੈਡਰੇਸ਼ਨ ਕੱਪ ’ਚ ਪ੍ਰਦਰਸ਼ਨ ਦੇ ਅਧਾਰ ’ਤੇ ਕੀਤੀ ਜਾਣੀ ਹੈ। ਫੈਡਰੇਸ਼ਨ ਕੱਪ 21 ਤੋਂ 24 ਅਪਰੈਲ ਤੱਕ ਕੋਚੀ (ਕੇਰਲਾ) ਵਿੱਚ ਕਰਵਾਇਆ ਜਾਵੇਗਾ। ਹਾਲਾਂਕਿ ਏਐੱਫਆਈ ਵੱਲੋਂ ਟਰੇਨਿੰਗ ਲਈ ਵਿਦੇਸ਼ ਭੇਜੇ ਗਏ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਜੈਵੇਲਿਨ ਥ੍ਰੋਅਰ ਨੀਰਜ ਚੋਪੜਾ ਵਰਗੇ ਖਿਡਾਰੀਆਂ ਨੂੰ ਇਸ ਨੇਮ ਤੋਂ ਛੋਟ ਦਿੱਤੀ ਜਾਵੇਗੀ। -ਪੀਟੀਆਈ
Advertisement
Advertisement