ਫੁੱਟਬਾਲ ਖਿਡਾਰੀਆਂ ਨੇ ਕੌਮੀ ਪੱਧਰ ’ਤੇ ਤਗਮੇ ਜਿੱਤੇ
06:55 AM May 06, 2025 IST
ਫਗਵਾੜਾ: ਸਕੂਲ ਆਫ ਐਮੀਨੈਂਸ ਫਗਵਾੜਾ ਦੇ ਫੁੱਟਬਾਲ ਅੰਡਰ-19 ਖਿਡਾਰੀਆਂ ਨੇ ਆਲ ਇੰਡੀਆ ਨੈਸ਼ਨਲ ਇੰਟਰ ਸਕੂਲ ਖੇਡਾਂ ’ਚ ਫੁੱਟਬਾਲ ’ਚ ਕਾਂਸੀ ਦੇ ਤਗਮੇ ਜਿੱਤੇ ਹਨ। ਪ੍ਰਿੰਸੀਪਲ ਰਣਜੀਤ ਕੁਮਾਰ ਗੋਗਨਾ ਨੇ ਦੱਸਿਆ ਕਿ ਸਕੂਲ ਦੇ ਖਿਡਾਰੀ ਵਿਕਾਸ ਕੁਮਾਰ, ਦਵਿੰਦਰ ਸਿੰਘ ਤੇ ਰਣਵੀਰ ਸਿੰਘ ਨੇ ਆਲ ਇੰਡੀਆ ਨੈਸ਼ਨਲ ਇੰਟਰ ਸਕੂਲ ਖੇਡਾਂ ’ਚ ਹਿੱਸਾ ਲਿਆ ਤੇ ਪੰਜਾਬ ਲਈ ਖੇਡਦੇ ਹੋਏ ਮਨੀਪੁਰ ’ਚ ਆਲ ਇੰਡੀਆ ਨੈਸ਼ਨਲ ਇੰਟਰਸਟੇਟ ਸਕੂਲ ਖੇਡਾਂ ’ਚ ਫੁੱਟਬਾਲ ’ਚ ਕਾਂਸੀ ਦੇ ਤਗਮੇ ਜਿੱਤੇ। ਸਕੂਲ ਪ੍ਰਿੰਸੀਪਲ ਰਣਜੀਤ ਗੋਗਨਾ, ਕੁਲਵਿੰਦਰ ਸਿੰਘ, ਡੀਪੀ ਦੇਸ ਰਾਜ, ਪ੍ਰਦੀਪ ਕੁਮਾਰ ਦੀਪਾ ਕੋਚ ਨੇ ਸਕੂਲ ਆਫ਼ ਐਮੀਨੈਂਸ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ। -ਪੱਤਰ ਪ੍ਰੇਰਕ
Advertisement
Advertisement