ਡਿਪਟੀ ਸਪੀਕਰ ਵੱਲੋਂ ਪਿੰਡਾਂ ਨੂੰ ਨਵੇਂ ਸੋਲਰ ਸਿਸਟਮ ਪ੍ਰਦਾਨ
ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ 2 ਜੂਨ
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜ੍ਹਸ਼ੰਕਰ ਹਲਕੇ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਵੱਲੋਂ ਪਿੰਡਾਂ ਦੀ ਤਰੱਕੀ ਲਈ ਹਲਕੇ ਦੇ ਪਿੰਡਾਂ ਵਿੱਚ ਸੋਲਰ ਸਿਸਟਮ ਸੌਂਪੇ ਗਏ ਇਹ ਸੋਲਰ ਸਿਸਟਮ ਪਿੰਡਾਂ
ਚਾਹਲਪੁਰ, ਚਾਂਦਸੂ ਜੱਟਾ, ਦਦਿਆਲ, ਮਜਾਰਾ ਡਿੰਗਰੀਆਂ, ਮੋਨੋਵਾਲ, ਰਾਏਪੁਰ ਗੁਜਰਾ, ਸਮੁੰਦੜਾ ਖਾਸ, ਸਤਨੌਰ, ਵਾਹਿਦਪੁਰ ਅਤੇ ਪੱਦੀ ਖੁੱਤੀ ਨੂੰ ਦਿੱਤੇ ਗਏ।
ਇਸ ਮੌਕੇ ਉੱਤੇ ਸਮਾਰੋਹ ਕਰਵਾਏ ਗਏ, ਜਿੱਥੇ ਪਿੰਡ ਵਾਸੀਆਂ ਅਤੇ ਪੰਚਾਇਤੀ ਨੁਮਾਇੰਦਿਆਂ ਨੇ ਡਿਪਟੀ ਸਪੀਕਰ ਰੌੜੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਰਾਹੀਂ ਪਿੰਡਾਂ ਦੀ ਜਨਤਾ ਨੂੰ ਨਾ ਸਿਰਫ ਆਧੁਨਿਕ ਢਾਂਚਾ ਉਪਲਬਧ ਹੋ ਰਿਹਾ ਹੈ, ਸਗੋਂ ਬਿਜਲੀ ਬੱਚਤ ਵੀ ਹੋ ਰਹੀ ਹੈ। ਡਿਪਟੀ ਸਪੀਕਰ ਰੌੜੀ ਨੇ ਇਸ ਮੌਕੇ ਕਿਹਾ ਕਿ ਸੂਰਜ ਦੀ ਊਰਜਾ ਵਰਗੀ ਨਵੀਨ ਅਤੇ ਸਾਫ਼ ਊਰਜਾ ਪ੍ਰਣਾਲੀ ਵਰਤਣਾ ਸਾਡੀ ਆਉਣ ਵਾਲੀ ਪੀੜ੍ਹੀ ਦੀ ਸੁਰੱਖਿਆ ਲਈ ਲਾਜ਼ਮੀ ਹੈ। ਇਹ ਸੋਲਰ ਪ੍ਰੋਜੈਕਟ ਸਿਰਫ ਬਿਜਲੀ ਦਾ ਵਿਕਲਪ ਨਹੀਂ, ਸਗੋਂ ਪਿੰਡਾਂ ਨੂੰ ਆਤਮ-ਨਿਰਭਰ ਬਣਾਉਣ ਦੀ ਯੋਜਨਾ ਦਾ ਹਿੱਸਾ ਹੈ। ਇਹ ਸਿਸਟਮ ਪਿੰਡਾਂ ਦੀਆਂ ਗਰਾਮ ਪੰਚਾਇਤਾਂ, ਸਰਵਜਨਿਕ ਥਾਵਾਂ ਅਤੇ ਸਮਾਜਕ ਸੇਵਾਵਾਂ ਵਿੱਚ ਵਰਤੋਂ ਲਈ ਉਪਲਬਧ ਹੋਣਗੇ। ਸਬੰਧਤ ਪੰਚਾਇਤੀ ਅਹੁਦੇਦਾਰਾਂ ਨੇ ਡਿਪਟੀ ਸਪੀਕਰ ਦਾ ਇਸ ਉਦਮ ਲਈ ਧੰਨਵਾਦ ਕੀਤਾ।