ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਿਰੌਤੀ ਦੀ ਕਾਲ ਮਗਰੋੋੋਂ ਘਰ ਦੇ ਬਾਹਰੋਂ ਮਿਲੇ 3 ਕਾਰਤੂਸ

05:14 AM Apr 11, 2025 IST
featuredImage featuredImage
ਡੀਐੱਸਪੀ ਕੁਲਵਿੰਦਰ ਵਿਰਕ ਫੋਨ ਕਾਲ ਸੁਣਦੇ ਹੋਏ ਤੇ ਨਾਲ ਖੜ੍ਹੇ ਐੱਸਐੱਚਓ ਮੁਕੇਰੀਆਂ ਤੇ ਹੋਰ।
ਜਗਜੀਤ ਸਿੰਘ
Advertisement

 

ਮੁਕੇਰੀਆਂ, 10 ਅਪਰੈਲ

Advertisement

ਸ਼ਹਿਰ ਦੀ ਰੰਧਾਵਾ ਕਲੋਨੀ ਵਾਸੀ ਹਰੀਸ਼ ਕੁਮਾਰ (ਕੋਕਾ ਪੰਡਤ) ਦੇ ਸਪੇਨ ਤੋਂ ਆਏ ਪੁੱਤਰ ਰੋਹਿਤ ਕੁਮਾਰ ਨੂੰ ਅਣਪਛਾਤੇ ਨੰਬਰ ਤੋਂ ਕਰੀਬ 3 ਦਿਨ ਪਹਿਲਾਂ ਆਈ 50 ਲੱਖ ਦੀ ਕਥਿਤ ਫਿਰੌਤੀ ਦੀ ਕਾਲ ਉਪਰੰਤ ਅੱਜ ਘਰ ਦੇ ਨੇੜਿਓਂ ਤਿੰਨ ਕਾਰਤੂਸ ਅਤੇ 1 ਖਾਲੀ ਖੋਲ ਮਿਲਿਆ ਹੈ। ਰੋਹਿਤ ਕੁਮਾਰ ਨੇ ਦੱਸਿਆ ਕਿ ਕਰੀਬ 3 ਦਿਨ ਪਹਿਲਾਂ ਬਾਅਦ ਦੁਪਹਿਰ 2 ਵਜੇ ਅਣਪਛਾਤੇ ਨੰਬਰ ਤੋਂ ਵਟਸਐਪ ਕਾਲ ਫੋਨ ਕਰਨ ਵਾਲੇ ਨੇ 50 ਲੱਖ ਦੀ ਸੇਵਾ (ਫਿਰੌਤੀ) ਮੰਗੀ ਸੀ। ਫੋਨ ਕਰਨ ਵਾਲੇ ਨੇ ਆਪਣਾ ਨਾਮ ਲੰਡਾ ਹਰੀਕੇ ਦੱਸਿਆ ਸੀ। ਰੋਹਿਤ ਕੁਮਾਰ ਨੇ ਇਸ ਬਾਰੇ ਮੁਕੇਰੀਆਂ ਥਾਣੇ ਨੂੰ ਤੁਰੰਤ ਸੂਚਿਤ ਕਰ ਦਿੱਤਾ ਸੀ ਅਤੇ ਥਾਣਾ ਮੁਖੀ ਨੇ ਸੁਰੱਖਿਆ ਦਾ ਵੀ ਭਰੋਸਾ ਦਿੱਤਾ ਸੀ। ਰੋਹਿਤ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ 11.37 ’ਤੇ ਉਸ ਨੂੰ ਮੁੜ ਕਾਲ ਆਈ ਤੇ ਉਸ ਦੇ ਘਰ ਬਾਹਰ ਫਾਇਰਿੰਗ ਕਰਨ ਬਾਰੇ ਦੱਸਿਆ। ਸਵੇਰੇ ਜਦੋਂ ਗੁਆਂਢੀਆਂ ਦੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਉਨ੍ਹਾਂ ਦੇ ਘਰ ਦੀ ਥਾਂ ’ਤੇ ਨੇੜਲੇ ਘਰ ਦੇ ਗੇਟ ਕੋਲ 3 ਰੌਂਦ ਅਤੇ 1 ਖੋਲ ਮਿਲਿਆ ਹੈ। ਉਨ੍ਹਾਂ ਦੇ ਗੁਆਂਢੀ ਐਡਵੋਕੇਟ ਜੇਐੱਸ ਮੁੰਦਰ ਨੇ ਰਾਤ ਫਾਇਰਿੰਗ ਹੋਣ ਦਾ ਦਾਅਵਾ ਕੀਤਾ।

ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ: ਡੀਐੱਸਪੀ

ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਰਾਤ ਕੋਈ ਫਾਇਰਿੰਗ ਨਹੀਂ ਹੋਈ ਪਰ ਕੁਝ ਰੌਂਦ ਮਿਲੇ ਹਨ। ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਟਸਐਪ ਕਾਲਾਂ ਵੀ ਖੰਗਾਲੀਆਂ ਜਾ ਰਹੀਆਂ ਹਨ। ਐੱਸਐਚਓ ਜੋਗਿੰਦਰ ਸਿੰਘ ਨੇ ਜਾਂਚ ਚੱਲ ਰਹੀ ਹੋਣ ਦਾ ਦਾਅਵਾ ਕੀਤਾ। ਉਹ 3 ਦਿਨ ਪਹਿਲਾਂ ਆਈ ਫਿਰੌਤੀ ਦੀ ਕਾਲ ਬਾਰੇ ਉਹ ਜਾਣਕਾਰੀ ਦੇਣ ਤੋਂ ਟਾਲਾ ਵੱਟ ਗਏ।

Advertisement