ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਿਲਾ ਨੇ ਬੱਸ ’ਚ ਬੱਚੇ ਨੂੰ ਜਨਮ ਦਿੱਤਾ

05:56 AM May 01, 2025 IST
featuredImage featuredImage
ਬੱਸ ਡਰਾਈਵਰਾਂ ਅਤੇ ਕੰਡਕਟਰਾਂ ਦਾ ਸਨਮਾਨ ਕਰਦੇ ਹੋਏ ਚੇਅਰਮੈਨ ਰਣਜੋਧ ਸਿੰਘ ਹਡਾਣਾ ਤੇ ਹੋਰ।

ਸਰਬਜੀਤ ਸਿੰਘ ਭੰਗੂ/ਰਤਨ ਸਿੰਘ ਢਿੱਲੋਂ
ਪਟਿਆਲਾ/ਅੰਬਾਲਾ, 30 ਅਪਰੈਲ
ਪੀਆਰਟੀਸੀ ਦੀ ਬੱਸ ਵਿੱਚ ਸਵਾਰ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ। ਬੱਸ ਰਿਸ਼ੀਕੇਸ ਤੋਂ ਪਟਿਆਲਾ ਆ ਰਹੀ ਸੀ। ਇਹ ਗਰਭਵਤੀ ਮਹਿਲਾ ਅੰਬਾਲਾ ਕੈਂਟ ਤੋਂ ਬੱਸ ’ਚ ਚੜ੍ਹੀ ਸੀ ਪਰ ਰਸਤੇ ’ਚ ਹੀ ਉਸ ਨੂੰ ਦਰਦ ਸ਼ੁਰੂ ਹੋ ਗਿਆ। ਇਸ ਕਰ ਕੇ ਬੱਸ ਦੇ ਡਰਾਈਵਰ ਬੇਅੰਤ ਸਿੰਘ ਤੇ ਕੰਡਕਟਰ ਗੁਰਪ੍ਰੀਤ ਸਿੰਘ ਵੱਲੋਂ ਮਹਿਲਾ ਦੀ ਮਦਦ ਵਾਸਤੇ ਕੀਤੇ ਯਤਨਾਂ ਕਰ ਕੇ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਅੱਜ ਇੱਥੇ ਆਪਣੇ ਦਫ਼ਤਰ ’ਚ ਦੋਵਾਂ ਸਟਾਫ ਮੈਂਬਰਾਂ ਦਾ ਸਨਮਾਨ ਕੀਤਾ।
ਉਨ੍ਹਾਂ ਦੱਸਿਆ ਕਿ ਮਹਿਲਾ ਸਵਾਰੀ ਨੂੰ ਅਚਾਨਕ ਦਰਦ ਸ਼ੁਰੂ ਹੋਣ ’ਤੇ ਡਰਾਈਵਰ ਤੇ ਕੰਡਕਟਰ ਨੇ ਬੱਸ ਰੋਕ ਕੇ ਪੁਰਸ਼ ਸਵਾਰੀਆਂ ਨੂੰ ਹੇਠਾਂ ਉਤਾਰ ਕੇ ਮਹਿਲਾ ਸਵਾਰੀਆਂ ਨੂੰ ਗਰਭਵਤੀ ਦੀ ਮਦਦ ਦੀ ਅਪੀਲ ਕੀਤੀ। ਇਸ ਦੌਰਾਨ ਇਨ੍ਹਾਂ ਮਹਿਲਾਵਾਂ ਦੀ ਮਦਦ ਨਾਲ ਡਿਲਿਵਰੀ ਹੋ ਗਈ। ਡਰਾਈਵਰ ਅਤੇ ਕੰਡਕਟਰ ਨੇ ਐਂਬੂਲੈਂਸ ਸੱਦ ਕੇ ਔਰਤ ਅਤੇ ਬੱਚੇ ਨੂੰ ਹਸਪਤਾਲ ਦਾਖ਼ਲ ਕਰਵਾਇਆ।
ਸ੍ਰੀ ਹਡਾਣਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਡਰਾਈਵਰ ਭੁਪਿੰਦਰ ਸਿੰਘ ਤੇ ਕੰਡਕਟਰ ਬਲਵਿੰਦਰ ਸਿੰਘ ਨੇ ਬੱਸ ਅੱਡੇ ਦੇ ਇੰਚਾਰਜ ਦੀ ਹਾਜ਼ਰੀ ਵਿੱਚ ਇੱਕ ਸਵਾਰੀ ਨੂੰ ਉਸ ਦਾ ਪਾਸਪੋਰਟ, ਪਰਸ, ਗਹਿਣੇ ਤੇ ਨਗਦੀ ਵਾਪਸ ਕੀਤੀ ਸੀ। ਚੇਅਰਮੈਨ ਨੇ ਅੱਜ ਡਰਾਈਵਰ ਬੇਅੰਤ ਸਿੰਘ, ਕੰਡਕਟਰ ਗੁਰਪ੍ਰੀਤ ਸਿੰਘ ਸਣੇ ਡਰਾਈਵਰ ਭੁਪਿੰਦਰ ਸਿੰਘ ਤੇ ਕੰਡਕਟਰ ਬਲਵਿੰਦਰ ਸਿੰਘ ਨੂੰ ਸ਼ਲਾਘਾ ਪੱਤਰ ਤੇ ਨਗਦ ਰਕਮ ਦੇ ਕੇ ਸਨਮਾਨ ਕੀਤਾ। ਇਸ ਮੌਕੇ ਐੱਮਡੀ ਬਿਕਰਮਜੀਤ ਸਿੰਘ ਸ਼ੇਰਗਿੱਲ ਤੇ ਜਤਿੰਦਰਪਾਲ ਸਿੰਘ ਗਰੇਵਾਲ ਵੀ ਮੌਜੂਦ ਸਨ।

Advertisement

Advertisement