ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵਜੋਤ ਸਿੱਧੂ ਵੱਲੋਂ ਯੂ-ਟਿਊਬ ਚੈਨਲ ਦੀ ਸ਼ੁਰੂਆਤ

05:54 AM May 01, 2025 IST
featuredImage featuredImage
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ। -ਫੋਟੋ: ਸੁਨੀਲ ਕੁਮਾਰ

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਅਪਰੈਲ
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਹੁਣ ਚਿੰਤਕ ਵਜੋਂ ਨਜ਼ਰ ਆਉਣਗੇ। ਉਨ੍ਹਾਂ ਅੱਜ ਆਪਣਾ ਨਵਾਂ ਯੂ-ਟਿਊਬ ਚੈਨਲ ‘ਨਵਜੋਤ ਸਿੱਧੂ ਆਫੀਸ਼ੀਅਲ’ ਸ਼ੁਰੂ ਕੀਤਾ ਹੈ। ਇਸ ਚੈਨਲ ’ਤੇ ਉਹ ਲੋਕਾਂ ਨਾਲ ਪ੍ਰੇਰਨਾਦਾਇਕ ਤੇ ਹੌਸਲਾ ਵਧਾਊ, ਸਿਹਤ, ਸੁੰਦਰ ਕੱਪੜਿਆਂ ਤੇ ਜੀਵਨ ਜਾਚ, ਕ੍ਰਿਕਟ, ਮੈਡੀਟੇਸ਼ਨ ਬਾਰੇ ਗੱਲਾਂ ਕਰਦੇ ਨਜ਼ਰ ਆਉਣਗੇ। ਇਹ ਖੁਲਾਸਾ ਉਨ੍ਹਾਂ ਇੱਥੇ ਆਪਣੇ ਘਰ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਉਹ ਇੱਕ ਨਵਾਂ ਯੂ-ਟਿਊਬ ਚੈਨਲ ਨਵਜੋਤ ਸਿੱਧੂ ਆਫੀਸ਼ੀਅਲ ਸ਼ੁਰੂ ਕਰ ਰਹੇ ਹਨ, ਜਿਸ ਦਾ ਸੰਚਾਲਨ ਉਨ੍ਹਾਂ ਦੀ ਧੀ ਰਾਬੀਆ ਸਿੱਧੂ ਅਤੇ ਇੱਕ ਹੋਰ ਨੇੜਲੇ ਸਾਥੀ ਅਨੰਤ ਕਵਰ ਵੱਲੋਂ ਕੀਤਾ ਜਾਵੇਗਾ। ਇਹ ਚੈਨਲ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਸ ’ਤੇ ਰੋਜ਼ ਨਵਜੋਤ ਸਿੱਧੂ ਨਾਲ ਸਬੰਧਤ ਵੀਡੀਓ ਅਪਲੋਡ ਹੋਵੇਗੀ। ਇਸ ਚੈਨਲ ਰਾਹੀਂ ਉਹ ਲੋਕਾਂ ਦੇ ਸਨਮੁਖ ਹੋਣਗੇ ਅਤੇ ਲੋਕਾਂ ਨਾਲ ਗੱਲਾਂ ਕਰਨਗੇ। ਉਨ੍ਹਾਂ ਕਿਹਾ ਕਿ ਸਿਆਸਤ ਨੂੰ ਛੱਡ ਇਸ ਚੈਨਲ ’ਤੇ ਹਰ ਤਰ੍ਹਾਂ ਦੀ ਵਾਰਤਾ ਹੋਵੇਗੀ। ਸ੍ਰੀ ਸਿੱਧੂ ਨੇ ਕਿਹਾ ਕਿ ਉਹ ਕੁਮੈਂਟਰੀ ਦੇ ਕਿੱਤੇ ਨੂੰ ਜਾਰੀ ਰੱਖਣਗੇ ਅਤੇ ਪੰਜ ਮਈ ਨੂੰ ਮੁੜ ਕੁਮੈਂਟਰੀ ਲਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਸਰਗਰਮ ਸਿਆਸਤ ਦਾ ਹਿੱਸਾ ਰਹਿਣਗੇ। ਪੰਜਾਬ ਦੀ ਸਿਆਸਤ ਦੀ ਦਿਸ਼ਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਲੋਕ ਹੀ ਤੈਅ ਕਰਨਗੇ। ਉਨ੍ਹਾਂ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਕੁਝ ਲੋਕਾਂ ਨੇ ਸਿਆਸਤ ਨੂੰ ਧੰਦਾ ਬਣਾ ਲਿਆ ਹੈ। ਉਨ੍ਹਾਂ ਖੁਦ ਤੇ ਉਨ੍ਹਾਂ ਦੀ ਧੀ ਨੇ ਇੱਕ ਗੱਲ ਨੂੰ ਮੰਨਿਆ ਹੈ ਕਿ ਸ੍ਰੀ ਸਿੱਧੂ ਨੂੰ ਹੁਣ ਚਿੰਤਨ ਵਿੱਚ ਵਧੇਰੇ ਆਨੰਦ ਮਿਲਦਾ ਹੈ। ਉਹ ਲੰਮਾ ਸਮਾਂ ਧਿਆਨ ਵਿੱਚ ਬੈਠਦੇ ਹਨ ਅਤੇ ਜਦੋਂ ਅੱਖ ਖੋਲ੍ਹਦੇ ਹਨ ਤਾਂ ਉਨ੍ਹਾਂ ਕੋਲ ਚਿੰਤਨ ਤੋਂ ਬਾਅਦ ਕਈ ਸਮੱਸਿਆਵਾਂ ਦਾ ਸਮਾਧਾਨ ਹੁੰਦਾ ਹੈ। ਇਸ ਚੈਨਲ ’ਤੇ ਉਹ ਆਪਣੇ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬੇ ਸਾਂਝੇ ਕਰਨਗੇ।

Advertisement

Advertisement