ਫਤਹਿ ਅਕੈਡਮੀ ਦਾ ਦਸਵੀਂ ਤੇ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 2 ਮਈ
ਇੰਟਰਨੈਸ਼ਨਲ ਫ਼ਤਹਿ ਅਕੈਡਮੀ ਦਾ ਸੀਆਈਐੱਸਸੀਈ 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ। ਪ੍ਰਿੰਸੀਪਲ ਡਾ. ਪਰਮਜੀਤ ਕੌਰ ਸੰਧੂ ਨੇ ਕਿਹਾ ਇੰਟਰਨੈਸ਼ਨਲ ਫ਼ਤਹਿ ਅਕੈਡਮੀ ਨੇ ਦੋਹਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਵਿੱਚ ਸੌ ਫੀਸਦੀ ਨਤੀਜਾ ਦਿੱਤਾ ਹੈ। ਦਸਵੀਂ ਜਮਾਤ ਦੀ ਮਨਕੀਰਤ ਕੌਰ ਨੇ 96% ਨੰਬਰ ਲੈ ਕੇ ਪਹਿਲਾ, ਤਨਵੀਰ ਕੌਰ ਨੇ 94% ਅੰਕਾਂ ਨਾਲ ਦੂਜਾ ਅਤੇ ਮੋਹਰਾਜ ਸਿੰਘ ਨੇ 93% ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ ਹੈ। ਅਮਿਤੋਜ ਸਿੰਘ ਨੇ 91% ਅੰਕ ਹਾਸਲ ਕੀਤੇ।
ਬਾਰ੍ਹਵੀਂ ਜਮਾਤ ਦੇ ਸਾਇੰਸ ਵਿਦਿਆਰਥੀਆਂ ’ਚੋਂ ਹਰਕੀਰਤ ਸਿੰਘ ਸੰਧੂ ਨੇ 97% ਅੰਕਾਂ ਨਾਲ ਪਹਿਲਾ, ਅਵੀਨੀਤ ਕੌਰ ਨੇ 96% ਅੰਕਾਂ ਨਾਲ ਦੂਸਰਾ ਅਤੇ ਏਕਨੂਰ ਕੌਰ ਨੇ 91% ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ। ਦਿਲਮਹਿਕ ਕੌਰ ਨੇ 90% ਅੰਕ ਪ੍ਰਾਪਤ ਕੀਤੇ ਹਨ। ਕਮਰਸ ਵਿਸ਼ਿਆਂ ਵਿੱਚ ਜਸਮੀਤ ਕੌਰ ਨੇ 97% ਤੇ ਮਨਮੀਤ ਕੌਰ ਨੇ 93% ਅੰਕ ਹਾਸਲ ਕੀਤੇ। ਸਕੂਲ ਦੇ ਚੇਅਰਮੈਨ ਜਗਬੀਰ ਸਿੰਘ ਅਤੇ ਵਾਈਸ ਚੇਅਰਪਰਸਨ ਰਵਿੰਦਰ ਕੌਰ ਨੇ ਨਤੀਜਿਆਂ ਕਿਹਾ ਕਿ ਸ਼ਾਨਦਾਰ ਨਤੀਜੇ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ ਦਾ ਨਤੀਜਾ ਹਨ। ਉਨ੍ਹਾਂ ਨੇ ਸ਼ਾਨਦਾਰ ਸਫ਼ਲਤਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।