ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਥਕ ਅਕਾਲੀ ਲਹਿਰ ਵੱਲੋਂ ਪੈਦਲ ਮਾਰਚ

05:16 AM Mar 18, 2025 IST
ਪੈਦਲ ਰੋਸ ਮਾਰਚ ਕਰਦੇ ਹੋਏ ਪੰਥਕ ਅਕਾਲੀ ਲਹਿਰ ਦੇ ਕਾਰਕੁਨ।

ਜਗਜੀਤ ਕੁਮਾਰ
ਖਮਾਣੋਂ, 17 ਮਾਰਚ
ਪੰਥਕ ਅਕਾਲੀ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਰੋਮੀ, ਬਾਬਾ ਰਣਜੀਤ ਸਿੰਘ ਜੀ ਬਾਠਾ ਬਾਉਲੀ ਸਾਹਿਬ, ਕਿਸਾਨ ਜਥੇਬੰਦੀਆਂ, ਨਿਹੰਗ ਜਥੇਬੰਦੀਆਂ ਅਤੇ ਹੋਰਨਾ ਪੰਥਕ ਸੋਚ ਵਾਲੇ ਆਗੂਆਂ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਬਾਦਲ ਪਰਿਵਾਰ ਵੱਲੋਂ ਪਿਛਲੇ 50 ਸਾਲਾਂ ਤੋਂ ਲਾਈ ਜਾ ਰਹੀ ਢਾਹ ਅਤੇ ਜਥੇਦਾਰਾਂ ਨੂੰ ਬਦਲੇ ਜਾਣ ਦੇ ਰੋਸ ਵਜੋਂ ਸ਼ਾਂਤਮਈ ਪੈਦਲ ਮਾਰਚ ਕੀਤਾ। ਇਹ ਰੋਸ ਮਾਰਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਦੁਪਹਿਰੇ ਐੱਸਡੀਐੱਮ ਖਮਾਣੋਂ ਵਿੱਚ ਪੁੱਜਾ, ਜਿੱਥੇ ਮਨਰੀਤ ਰਾਣਾ ਐੱਸਡੀਐੱਮ ਖਮਾਣੋਂ ਅਤੇ ਤਹਿਸੀਲਦਾਰ ਸਾਹਿਬ ਖਮਾਣੋਂ ਵਿਕਾਸ ਸ਼ਰਮਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਬਾਦਲਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪੰਥਕ ਅਕਾਲੀ ਲਹਿਰ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਅਮਰੀਕ ਸਿੰਘ ਰੋਮੀ ਨੇ ਕਿਹਾ ਕਿ ਬਾਦਲ ਪਰਿਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੰਬੇ ਸਮੇਂ ਤੋਂ ਆਪਣੇ ਹਿੱਤਾਂ ਲਈ ਵਰਤਦਾ ਆ ਰਿਹਾ ਹੈ ਅਤੇ ਇਸੇ ਕਾਰਨ ਪੰਜਾਬ ਵਿੱਚ ਸਿੱਖੀ ਨੂੰ ਵੱਡੇ ਪੱਧਰ ਉੱਤੇ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ ਅਤੇ ਇਸ ਸਬੰਧੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਲਈ ਵੱਡੀ ਗਿਣਤੀ ਵਿੱਚ ਆਪਣੀਆਂ ਵੋਟਾਂ ਬਣਵਾਈਆਂ ਜਾਣ। ਇਸ ਮੌਕੇ ਕਿਰਪਾਲ ਸਿੰਘ ਬਦੇਸ਼ ਕਲਾਂ, ਹਰਕੀਤ ਸਿੰਘ ਭੜੀ ਸਾਬਕਾ ਮੈਂਬਰ ਜ਼ਿਲ੍ਹਾ ਪਰਿਸ਼ਦ, ਉੱਤਮ ਸਿੰਘ ਸੇਖੋਂ, ਸਰਬਜੀਤ ਸਿੰਘ ਅਮਰਾਲਾ, ਮੋਹਣ ਸਿੰਘ ਭੁੱਟਾ, ਸਤਵਿੰਦਰ ਸਿੰਘ ਮਨੈਲਾ, ਸੁਖਦੇਵ ਸਿੰਘ ਖੰਟ, ਭੋਲਾ ਸਿੰਘ ਹਵਾਰਾ, ਗੁਰਪ੍ਰੀਤ ਸਿੰਘ ਕੋਟਲਾ ਭੜੀ, ਗਿਆਨੀ ਗੁਰਮੇਲ ਸਿੰਘ ਹਾਜ਼ਰ ਸਨ।

Advertisement

Advertisement