ਪੰਜ ਆਈਏਐੱਸ ਤੇ ਇਕ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ
05:52 AM Mar 25, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਮਾਰਚ
ਪੰਜਾਬ ਸਰਕਾਰ ਨੇ ਅੱਜ ਪੰਜ ਆਈਏਐੱਸ ਤੇ ਇਕ ਪੀਸੀਐੱਸ ਅਧਿਕਾਰੀ ਦਾ ਤਬਾਦਲਾ ਕੀਤਾ ਹੈ। ਗ੍ਰਹਿ ਵਿਭਾਗ ਦਾ ਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਦੀ ਥਾਂ ਅਲੋਕ ਸ਼ੇਖਰ ਨੂੰ ਲਗਾਇਆ ਗਿਆ ਹੈ। ਅਲੋਕ ਸ਼ੇਖਰ ਕੋਲ ਮੁੱਖ ਸਕੱਤਰ ਵਿੱਤ ਤੇ ਸਹਿਕਾਰੀ ਦੀ ਜ਼ਿੰਮੇਵਾਰੀ ਵੀ ਰਹੇਗੀ। ਜਸਪ੍ਰੀਤ ਤਲਵਾਰ ਨੂੰ ਮੁੱਖ ਸਕੱਤਰ ਪਲੈਨਿੰਗ ਦੇ ਨਾਲ ਮੁੱਖ ਸਕੱਤਰ ਖਣਨ ਤੇ ਮੁੱਖ ਸਕੱਤਰ ਜੇਲ੍ਹ ਤੇ ਨਿਆਂ ਨਿਯੁਕਤ ਕੀਤਾ ਗਿਆ ਹੈ। ਅਜੀਤ ਬਾਲਾਜੀ ਜੋਸ਼ੀ ਨੂੰ ਪ੍ਰਬੰਧਕੀ ਸਕੱਤਰ ਦਿਹਾਤੀ ਵਿਕਾਸ ਤੇ ਪੰਚਾਇਤਾਂ ਅਤੇ ਸਕੱਤਰ ਕਰ ਲਗਾਇਆ ਗਿਆ ਹੈ। ਬਸੰਤ ਗਰਗ ਨੂੰ ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਦਿਲਰਾਜ ਸਿੰਘ ਨੂੰ ਪ੍ਰਬੰਧਕੀ ਸਕੱਤਰ ਸੰਸਦੀ ਮਾਮਲੇ ਦੇ ਨਾਲ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਅਤੇ ਕਮਿਸ਼ਨਰ ਫੂਡ ਤੇ ਡਰੱਗਜ਼ ਅਤੇ ਕਮਿਸ਼ਨਰ ਗੁਰਦੁਆਰਾ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
Advertisement
Advertisement