ਪੰਜਾਬ ਨੂੰ ਲੁੱਟਣ ਵਾਲੇ ਭਾਜਪਾ ’ਤੇ ਦੋਸ਼ ਨਾ ਲਾਉਣ: ਬੀਬੀ ਰਾਮੂਵਾਲੀਆ
05:04 AM Apr 15, 2025 IST
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 14 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਭਾਜਪਾ ’ਤੇ ਕਥਿਤ ਦੋਸ਼ ਲਗਾਉਣ ਦਾ ਵਿਰੋਧ ਕਰਦੇ ਹੋਏ ਭਾਜਪਾ ਦੀ ਕੇਂਦਰੀ ਕਮੇਟੀ ਦੀ ਸੀਨੀਅਰ ਮੈਂਬਰ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਪਿਛਲੇ 10 ਸਾਲਾਂ ਦੇ ਸ਼ਾਸਨ ਦੌਰਾਨ ਪੰਜਾਬ ਦੇ ਸਰੋਤਾਂ ਨੂੰ ਰੱਜ ਕੇ ਲੁੱਟਣ, ਰੇਤਾ ਬਜਰੀ ਦੀ ਕਾਲਾ-ਬਾਜ਼ਾਰੀ ਕਰਨ ਵਾਲਿਆਂ ਭਾਜਪਾ ਨੂੰ ਨਿੰਦਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਆਗੂ ਆਪਣੇ ਸ਼ਾਸਨ ਦਾ ਸਮਾਂ ਭੁੱਲ ਗਏ ਹਨ, ਉਸ ਸਮੇਂ ਜਦੋਂ ਕੋਈ ਬੋਲਦਾ ਸੀ ਤਾਂ ਉਸ ਨੂੰ ਝੂਠੇ ਕੇਸ ਦਰਜ ਕਰ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਸੀ।
Advertisement
Advertisement