‘ਪੰਜਾਬ ਅਤੇ ਪਰਵਾਸ’ ਬਾਰੇ ਸੈਮੀਨਾਰ 16 ਨੂੰ
05:09 AM Mar 13, 2025 IST
ਲੁਧਿਆਣਾ (ਟਨਸ): ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਵੱਲੋਂ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ ‘ਪੰਜਾਬ ਅਤੇ ਪਰਵਾਸ’ ਵਿਸ਼ੇ ’ਤੇ ਕੌਮੀ ਸੈਮੀਨਾਰ 16 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਅਕੈਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਭਵਨ, ਲੁਧਿਆਣਾ ਵਿੱਚ ਇਹ ਸੈਮੀਨਾਰ ਦੋ ਸੈਸ਼ਨਾਂ ਵਿੱਚ ਹੋਵੇਗਾ। ਪਹਿਲੇ ਸੈਸ਼ਨ ਦੀ ਪ੍ਰਧਾਨਗੀ ਸਵਰਨਜੀਤ ਸਵੀ ਕਰਨਗੇ। ਇਸ ਦੌਰਾਨ ਅਮਰਜੀਤ ਸਿੰਘ ਗਰੇਵਾਲ ਮੁੱਖ ਮਹਿਮਾਨ ਵਜੋਂ ਪੁੱਜਣਗੇ। ਇਸ ਦੌਰਾਨ ਬੁਲਾਰਿਆਂ ਵਜੋਂ ਸਾਬਕਾ ਪ੍ਰੋ. ਡਾ. ਰਣਜੀਤ ਸਿੰਘ ਘੁੰਮਣ, ਸਾਬਕਾ ਆਈਪੀਐੱਸ ਗੁਰਪ੍ਰੀਤ ਸਿੰਘ ਤੂਰ, ਸਾਬਕਾ ਪ੍ਰੋ. ਡਾ. ਸੁਖਦੇਵ ਸਿੰਘ ਪੁੱਜਣਗੇ। ਇਸੇ ਤਰ੍ਹਾਂ ਬਾਅਦ ਦੁਪਹਿਰ ਦੋ ਵਜੇ ਸ਼ੁਰੂ ਹੋਣ ਵਾਲੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਡਾ. ਸੁਖਦੇਵ ਸਿੰਘ ਸਿਰਸਾ ਕਰਨਗੇ।
Advertisement
Advertisement