ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ਐਕਟਰਜ਼ ਐਸੋਸੀਏਸ਼ਨ ਵੱਲੋਂ ‘ਤੁਸੀਂ ਕਹੋਗੇ-ਅਸੀਂ ਸੁਣਾਂਗੇ’ ਪ੍ਰੋਗਰਾਮ

05:55 AM Apr 26, 2025 IST
featuredImage featuredImage

ਪੱਤਰ ਪ੍ਰੇਰਕ
ਚੰਡੀਗੜ੍ਹ, 25 ਅਪਰੈਲ
ਪੰਜਾਬੀ ਸਿਨੇਮਾ ਦੇ ਕਲਾਕਾਰਾਂ ਦੀ ਸੰਸਥਾ ਪੰਜਾਬੀ ਫ਼ਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ (ਪਫ਼ਟਾ) ਵੱਲੋਂ ਨਿਵੇਕਲੀ ਕਿਸਮ ਦਾ ਪ੍ਰੋਗਰਾਮ ‘ਤੁਸੀਂ ਕਹੋਗੇ, ਅਸੀਂ ਸੁਣਾਂਗੇ’ ਸੈਕਟਰ-16 ਸਥਿਤ ਪੰਜਾਬ ਕਲਾ ਭਵਨ ਵਿਖੇ ਕਰਵਾਇਆ ਗਿਆ। ਇਸ ਵਿੱਚ ਫ਼ਿਲਮ ਜਗਤ ਨਾਲ ਜੁੜੇ ਹਰੇਕ ਕਿਸਮ ਦੇ ਕਾਮਿਆਂ ਨੂੰ ਆਉਂਦੀਆਂ ਦਿੱਕਤਾਂ ਸਬੰਧੀ ਇਹ ਵਿਚਾਰ ਚਰਚਾ ਸੀ।
ਹਰੇਕ ਕਿਸਮ ਦੇ ਕਾਮਿਆਂ ਨੂੰ ਆਉਣ ਵਾਲੀਆਂ ਦਿੱਕਤਾਂ ਬਾਰੇ ਸਵਾਲਾਂ ਦੇ ਜਵਾਬ ਦੇਣ ਲਈ ਨਿਰਦੇਸ਼ਕ ਸਿਮਰਜੀਤ ਸਿੰਘ (‘ਅੰਗਰੇਜ਼’, ‘ਨਿੱਕਾ ਜ਼ੈਲਦਾਰ’ ਫੇਮ), ਨਿਰਮਾਤਾ ਰੁਪਾਲੀ ਗੁਪਤਾ (‘ਮਿਸਟਰ ਐਂਡ ਮਿਸਿਜ਼ 420’ ਫੇਮ), ਲਾਈਮ ਪ੍ਰੋਡਿਊਸਰ ਦੇ ਦੌਰ ’ਤੇ ਗੱਬਰ ਸੰਗਰੂਰ ਅਤੇ ਪਫ਼ਟਾ ਸੰਸਥਾ ਵੱਲੋਂ ਭਾਰਤ ਭੂਸ਼ਣ ਹਾਜ਼ਰ ਰਹੇ।
ਪ੍ਰੋਗਰਾਮ ਦੀ ਪ੍ਰਧਾਨਗੀ ਸੀਨੀਅਰ ਅਦਾਕਾਰ ਸ਼ਿਵੰਦਰ ਮਾਹਲ ਨੇ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਮਾਂ-ਬੋਲੀ ਦਾ ਸਿਨੇਮਾ ਹਮੇਸ਼ਾ ਸਾਡੀ ਪਹਿਲੀ ਪਸੰਦ ਹੈ। ਮਸ਼ਹੂਰ ਅਦਾਕਾਰ ਸਰਦਾਰ ਸੋਹੀ ਨੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ।
ਸੰਸਥਾ ਦੇ ਜਨਰਲ ਸਕੱਤਰ ਬੀਐੱਨ ਸ਼ਰਮਾ ਨੇ ਕਿਹਾ, ‘‘ਪੰਜਾਬੀ ਸਿਨੇਮਾ ਸਾਡੀ ਸ਼ਾਨ ਹੈ ਇਸਨੇ ਸਾਨੂੰ ਪਛਾਣ ਦਿੱਤੀ ਹੈ।’ ਹੋਰ ਸਿਨੇਮਾ ਨਾਲ ਜੁੜੀਆਂ ਹਸਤੀਆਂ ਨੇ ਸਿਨੇਮਾ ਦੀ ਬੇਹਤਰੀ ਲਈ ਸਵਾਲ ਜਵਾਬਾਂ ਦੇ ਸਿਲਸਿਲੇ ਵਿੱਚ ਚੰਗੇ ਸੁਝਾਅ ਵੀ ਰੱਖੇ। ਇਸ ਮੌਕੇ ਸਵੈਰਾਜ ਸੰਧੂ ਅਤੇ ਬਲਕਾਰ ਸਿੱਧੂ ਨੇ ਵੀ ਸੰਬੋਧਨ ਕੀਤਾ ਜਦਕਿ ਸਿਕੰਦਰ ਸਲੀਮ ਨੇ ਗੀਤ ਰਾਹੀਂ ਹਾਜ਼ਰੀ ਲਵਾਈ। ਇਸ ਮੌਕੇ ਸੰਜੂ ਸੋਲੰਕੀ, ਸੀਮਾ ਕੌਸ਼ਲ, ਸਿਮਰਨਜੀਤ ਹੁੰਦਲ, ਪ੍ਰਵੀਨ ਬਾਣੀ, ਹਰਵਿੰਦਰ ਔਜਲਾ, ਇਕੱਤਰ ਸਿੰਘ, ਅਮਨ ਜੌਹਲ, ਬਲਜੀਤ ਜ਼ਖ਼ਮੀ, ਹਰਜੀਤ ਕੈਂਥ, ਪਿੰਕੀ ਸੱਗੂ, ਸੰਨੀ ਗਿੱਲ, ਜਗਜੀਤ ਸਰੀਨ, ਡਾ. ਰਣਜੀਤ ਰਿਆਜ਼, ਪੂਨਮ ਸੂਦ, ਲਖਵਿੰਦਰ ਲੱਖਾ, ਪੀਐੱਸ ਨਰੂਲਾ, ਮਨਜੀਤ ਸਿੰਘ (ਡੀਓਪੀ), ਜਸਵਿੰਦਰ ਜੱਸੀ, ਜਗਦੀਸ਼ ਪਾਪੜਾ, ਪਰਮਜੀਤ ਖਨੇਜਾ ਅਤੇ ਜਗਤਾਰ ਬੈਨੀਪਾਲ ਆਦਿ ਹਾਜ਼ਰ ਸਨ। ਇਸ ਮੌਕੇ ਪਹਿਲਗਾਮ ਹਮਲੇ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

Advertisement

Advertisement