ਪੰਜਵੀਂ ਦਾ ਨਤੀਜਾ: ਕਪੂਰੀ ਸਕੂਲ ਦੀਆਂ ਅਵਨਪ੍ਰੀਤ ਕੌਰ ਤੇ ਸਿਮਰਨ ਕੌਰ ਅੱਵਲ
ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਬੋਰਡ ਪੰਜਾਬ ਵੱਲੋਂ ਪੰਜਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਕਪੂਰੀ ਦੀ ਵਿਦਿਆਰਥਣ ਸਿਮਰਨ ਕੌਰ, ਅਵਨਪ੍ਰੀਤ ਕੌਰ ਨੇ 500 ਵਿੱਚੋਂ 500 ਨੰਬਰ ਲੈ ਕੇ ਪੰਜਾਬ ਭਰ ਵਿੱਚ ਆਪਣੇ ਸਕੂਲ, ਅਧਿਆਪਕ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।
ਨਗਰ ਪੰਚਾਇਤ ਦੇਵੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਨੇ ਵਿਦਿਆਰਥਣਾਂ ਨੂੰ ਆਸ਼ੀਰਵਾਦ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਸਕੂਲ ਮੁਖੀ ਜਗਜੀਤ ਸਿੰਘ ਵਾਲੀਆ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਸਕੂਲ ਅਧਿਆਪਕ ਹਰਪ੍ਰੀਤ ਸਿੰਘ ਉੱਪਲ ਤੇ ਅਧਿਆਪਕਾ ਸਤਵਿੰਦਰ ਕੌਰ ਨੇ ਕਿਹਾ ਕਿ ਪੰਜਵੀਂ ਜਮਾਤ ਦੇ ਸਾਰੇ ਬੱਚੇ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ। ਇਸ ਮੌਕੇ ਅਵਨਪ੍ਰੀਤ ਕੌਰ ਤੇ ਸਿਮਰਨ ਕੌਰ ਦਾ ਪਿੰਡ ਵਾਸੀਆਂ ਵੱਲੋਂ ਢੋਲ-ਢਮੱਕੇ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਦੇਵੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਕਪੂਰੀ, ਮੈਡਮ ਕਰਮਜੀਤ ਕੌਰ, ਬਲਾਕ ਮਾਸਟਰ ਟਰੇਨਰ ਅਮਰੀਕ ਸਿੰਘ, ਪ੍ਰਮੋਦ ਕੁਮਾਰ, ਪ੍ਰਦੀਪ ਕੁਮਾਰ, ਗੁਰਜੀਤ ਸਿੰਘ ਸਰਪੰਚ ਨਿਜਾਮਪੁਰ, ਗੁਰਮੀਤ ਸਿੰਘ ਭੰਬੂਆਂ, ਜੱਸੀ ਹਸਨਪੁਰ, ਮਿੱਡ-ਡੇਅ ਮੀਲ ਕੁੱਕ ਵਰਕਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਰਹੇ।