ਪੰਚਾਇਤ ਯੂਨੀਅਨ ਦੀ ਮੀਟਿੰਗ ’ਚ ਚਰਚਾ
ਬੀਰਬਲ ਰਿਸ਼ੀ
ਧੂਰੀ, 3 ਅਪਰੈਲ
ਬਲਾਕ ਪੰਚਾਇਤ ਯੂਨੀਅਨ ਦੀ ਮੀਟਿੰਗ ਪ੍ਰਧਾਨ ਸਰਪੰਚ ਜਗਸੀਰ ਸਿੰਘ ਜੱਗਾ ਭੋਜੋਵਾਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਤਕਰੀਬਨ ਦੋ ਦਰਜ਼ਨ ਸਰਪੰਚਾਂ ਨੇ ਹਿੱਸਾ ਲਿਆ। ਸਰਪੰਚਾਂ ਨੇ ਦਰਪੇਸ਼ ਮਸਲੇ ਸਿੱਧੇ ਤੌਰ ’ਤੇ ਆਪਣੇ ਨੁਮਾਇੰਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਮਿਲ ਕੇ ਰੱਖਣ ਦਾ ਅਹਿਮ ਫ਼ੈਸਲਾ ਕੀਤਾ। ਮੀਟਿੰਗ ਦੌਰਾਨ ਪਿੰਡ ਲੱਡਾ ਦੇ ਚੁਣੇ ਹੋਏ ਕਾਂਗਰਸੀ ਸਰਪੰਚ ਮਿੱਠੂ ਲੱਡਾ ਤੇ ਗ੍ਰਾਮ ਪੰਚਾਇਤ ਨੂੰ ਗ੍ਰਾਂਟਾਂ ਪਾਉਣ ਦੀ ਥਾਂ ਪੰਚਾਇਤੀ ਰਾਜ ਵਿਭਾਗ ਰਾਹੀਂ ਗ੍ਰਾਂਟਾਂ ਖਰਚਣ ਦੇ ਮਾਮਲੇ ’ਤੇ ਤਿੱਖਾ ਸਟੈਂਡ ਲਿਆ। ਬਲਾਕ ਪ੍ਰਧਾਨ ਜੱਗਾ ਭੋਜੋਵਾਲੀ ਸਮੇਤ ਹਾਜ਼ਰ ਸਰਪੰਚ ਦਵਿੰਦਰ ਸਿੰਘ ਧੂਰਾ, ਹਰਜੀਤ ਸਿੰਘ ਬੁਗਰਾ, ਭਗਵਾਨ ਸਿੰਘ ਭਲਵਾਨ, ਜਸਵੀਰ ਸਿੰਘ ਦੋਹਲਾ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਕੱਕੜਵਾਲ, ਸਰਪੰਚ ਲਾਲੀ ਬੰਗਾਂਵਾਲੀ ਆਦਿ ਨੇ ਹਾਲ ਦੀ ਦੌਰਾਨ ਸਰਕਾਰੀ ਸਕੂਲਾਂ ਦੇ ਕੋਆਰਡੀਨੇਟਰ ਲਗਾਏ ਜਾਣ ਮੌਕੇ ਸਰਪੰਚਾਂ ਨਾਲ ਮਸ਼ਵਰਾ ਨਾ ਕਰਨ ’ਤੇ ਨਰਾਜ਼ਗੀ ਪ੍ਰਗਟ ਕੀਤੀ ਅਤੇ ਕਿਹਾ ਕਿ ਆਪਣੇ ਮਸਲੇ ਉਹ ਮੱਖ ਮੰਤਰੀ ਕੋਲ ਹੀ ਰੱਖਣਗੇ।
ਸਰਪੰਚਾਂ ਦੇ ਵਫ਼ਦ ਵੱਲੋਂ ਏਡੀਸੀ ਵਿਕਾਸ ਨਾਲ ਮੁਲਾਕਾਤ
ਬਲਾਕ ਪੰਚਾਇਤ ਯੂਨੀਅਨ ਦੇ ਬਲਾਕ ਪ੍ਰਧਾਨ ਜੱਗਾ ਭੋਜੋਵਾਲੀ ਦੀ ਅਗਵਾਈ ਹੇਠ ਸਰਪੰਚਾਂ ਨੇ ਏਡੀਸੀ ਵਿਕਾਸ ਸੁਖਚੈਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਕੁਝ ਪੰਚਾਇਤਾਂ ਦਾ ਉਨ੍ਹਾਂ ਦੇ ਦਫ਼ਤਰ ਪਿਆ ਰਿਕਾਰਡ ਪੰਚਾਇਤਾਂ ਨੂੰ ਦੇਣ ਦੀ ਅਪੀਲ ਕੀਤੀ। ਪਿੰਡਾਂ ਵਿੱਚ ਧੀਮੀ ਗਤੀ ਨਾਲ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਪਿੰਡ ਲੱਡਾ ’ਚ ਵਿਭਾਗ ਦੀ ਥਾਂ ਗ੍ਰਾਂਟ ਚੁਣੀ ਹੋਈ ਪੰਚਾਇਤ ਨੂੰ ਸਿੱਧੀ ਪਾਉਣ ਦੀ ਮੰਗ ਉਠਾਈ। ਆਗੂਆਂ ਅਨੁਸਾਰ ਏਡੀਸੀ ਨੇ ਸਰਪੰਚਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ।Advertisement