ਪ੍ਰਿੰਸੀਪਲ ਉੱਪਲ ਦਾ ‘ਮਹਾਤਮਾ ਗਾਂਧੀ ਗਲੋਬਲ ਪੀਸ ਐਵਾਰਡ’ ਨਾਲ ਸਨਮਾਨ
05:17 AM Apr 04, 2025 IST
ਗਿੱਦੜਬਾਹਾ: ਡਾ. ਰਜਿੰਦਰ ਕੁਮਾਰ ਉੱਪਲ ਨੂੰ ਮਹਾਤਮਾ ਗਾਂਧੀ ਗਲੋਬਲ ਪੀਸ ਐਵਾਰਡ-2025 ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਉਨ੍ਹਾਂ ਨੂੰ ਡਾ. ਹਰਿਸ਼ ਕੇਸ਼ ਆਚਾਰਿਆ ਐਕਜ਼ੀਕਿਊਟਿਵ ਡਾਇਰੈਕਟਰ, ਐੱਮਜੀਜੀਪੀ ਇੰਡੀਆ ਫਾਉਡੇਸਨ ਵੱਲੋਂ ਪ੍ਰਦਾਨ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੀਆਂ ਸਮਾਜਿਕ ਬਦਲਾਅ, ਸਿੱਖਿਆ ਅਤੇ ਖੋਜ ਵਿਵਸਥਾ ਵਿੱਚ ਕੀਤੀਆਂ ਮਹੱਤਵਪੂਰਨ ਖੋਜਾਂ ਕਰਕੇ ਪ੍ਰਦਾਨ ਕੀਤਾ ਗਿਆ ਹੈ। ਡਾ. ਉੱਪਲ ਨੇ ਆਪਣਾ ਵਿਦਿਅਕ ਕਾਰਜ ਕਿਸਾਨਾਂ ਅਤੇ ਪਿੰਡਾਂ ਵਿੱਚ ਵੱਸਦੇ ਲੋਕਾਂ ਦੇ ਵਿਕਾਸ ਲਈ ਸਮਰਪਿਤ ਕੀਤਾ ਹੈ। ਉਨ੍ਹਾਂ ਨੇ ਗਰੀਬੀ ਘਟਾਉਣ ਅਤੇ ਰੂੜੀਵਾਦੀ ਖੇਤਰੀ ਅਰਥਵਿਵਸਥਾ ਵਿੱਚ ਰੁਜ਼ਗਾਰ ਵਧਾਉਣ ਲਈ ਪੇਂਡੂ ਕਰਜ਼ੇ ਨੂੰ ਉਤਸ਼ਾਹਤ ਕਰਨ ਲਈ ਨਵੇਂ ਮਾਡਲ ਵਿਕਸਤ ਕੀਤੇ ਹਨ। ਮੌਜੂਦਾ ਸਮੇਂ ਡਾ ਉੱਪਲ ਜੀਜੀਐੱਸ ਕਾਲਜ ਆਫ ਮੈਨੇਜਮੈਂਟ ਅਤੇ ਟੈਕਨਾਲੋਜੀ ਗਿੱਦੜਬਾਹਾ ਵਿੱਚ ਅਰਥਸ਼ਾਸਤਰ ਦੇ ਪ੍ਰੋਫੈਸਰ ਕਮ-ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਰਹੇ ਹਨ।
Advertisement
Advertisement
Advertisement